DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Yamuna Water Project Agreement: ਹਰਿਆਣਾ-ਰਾਜਸਥਾਨ ਯਮੁਨਾ ਪ੍ਰਾਜੈਕਟ ਸਮਝੌਤਾ ਸਹੀਬੰਦ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਦਸਤਖ਼ਤ ਕੀਤੇ

  • fb
  • twitter
  • whatsapp
  • whatsapp
featured-img featured-img
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਯਮੁਨਾ ਜਲ ਪ੍ਰਾਜੈਕਟ ਲਈ ਸਮਝੌਤਾ ਪੱਤਰ ਸਹੀਬੰਦ ਕਰਨ ਮੌਕੇ। -ਫੋਟੋ: ਪੀਟੀਆਈ
Advertisement
ਹਰਿਆਣਾ ਅਤੇ ਰਾਜਸਥਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯਮੁਨਾ ਜਲ ਪ੍ਰਾਜੈਕਟ ਦੇ ਨਿਰਮਾਣ ਅਤੇ ਲਾਗੂਕਰਨ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਨਦੀ ਦੇ ਸਤਹਿ ਪਾਣੀ ਦੀ ਵੰਡ ਸਬੰਧੀ ਯਮੁਨਾ ਬੇਸਿਨ ਦੇ ਰਾਜਾਂ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਕੌਮੀ ਰਾਜਧਾਨੀ ਖੇਤਰ ਦਿੱਲੀ ਵੱਲੋਂ 12 ਮਈ, 1994 ਨੂੰ ਇੱਕ ਸਹਿਮਤੀ ਪੱਤਰ (ਐੱਮ ਓ ਯੂ) ’ਤੇ ਦਸਤਖ਼ਤ ਕੀਤੇ ਗਏ ਸਨ। ਸਾਲ 2000 ਵਿੱਚ ਉੱਤਰਾਖੰਡ ਦੇ ਗਠਨ ਤੋਂ ਬਾਅਦ ਉਸ ਨੂੰ ਵੀ ਇਸ ਐੱਮ ਓ ਯੂ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਪੱਛਮੀ ਯਮੁਨਾ ਨਹਿਰ ਤੋਂ ਜ਼ਮੀਨਦੋਜ਼ ਪਾਈਪਲਾਈਨ ਰਾਹੀਂ ਰਾਜਸਥਾਨ ਦੇ ਹਿੱਸੇ ਦੀ ਯਮੁਨਾ ਪਾਣੀ ਦੀ ਸਪਲਾਈ ਨੂੰ ਸੁਖਾਲਾ ਬਣਾਉਣਾ ਹੈ।

Advertisement

ਸਮਝੌਤੇ ਤਹਿਤ ਮੌਨਸੂਨ ਦੌਰਾਨ ਜੁਲਾਈ ਤੋਂ ਅਕਤੂਬਰ ਤੱਕ ਤਿੰਨ ਜ਼ਮੀਨਦੋਜ਼ ਪਾਈਪਲਾਈਨਾਂ ਰਾਹੀਂ ਯਮੁਨਾ ਨਹਿਰ ਤੋਂ ਰਾਜਸਥਾਨ ਨੂੰ 580 ਮਿਲੀਅਨ ਕਿਊਬਿਕ ਮੀਟਰ (ਐੱਮ ਸੀ ਐੱਮ) ਪਾਣੀ ਸਪਲਾਈ ਕੀਤਾ ਜਾਵੇਗਾ। ਸਮਝੌਤੇ ਤੋਂ ਬਾਅਦ ਰਾਜਸਥਾਨ ਦੇ ਸੀਕਰ, ਚੁਰੂ ਅਤੇ ਝੁੰਝੁਨੂ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਦੇ ਭਿਵਾਨੀ ਅਤੇ ਫ਼ਤਿਆਬਾਦ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

Advertisement

ਇਹ ਸਮਝੌਤਾ 32 ਸਾਲ ਪਹਿਲਾਂ ਸਾਲ 1994 ਵਿੱਚ ਹੋਇਆ ਸੀ ਪਰ ਰਾਜਸਥਾਨ ਤੱਕ ਪਾਣੀ ਪਹੁੰਚਾਉਣ ਲਈ ਲੋੜੀਂਦੀ ਨਹਿਰ ਵਿਵਸਥਾ ਨਾ ਹੋਣ ਕਾਰਨ ਹੁਣ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਨਵੇਂ ਸਮਝੌਤੇ ਤੱਕ ਹੁਣ ਮੌਨਸੂਨ ਦੇ ਮਹੀਨਿਆਂ ਵਿੱਚ ਹਥਨੀਕੁੰਡ ਬੈਰਾਜ ਤੋਂ ਜ਼ਮੀਨਦੋਜ਼ ਜਲ ਪਾਈਪਲਾਈਨ ਰਾਹੀਂ ਰਾਜਸਥਾਨ ਨੂੰ ਉਸ ਦੇ ਹਿੱਸੇ ਦਾ ਪਾਣੀ ਉਪਲਬਧ ਕਰਵਾਇਆ ਜਾਵੇਗਾ।

Advertisement
×