ਹਰਿਆਣਾ: 19 ਕਾਰਜਕਾਰੀ ਇੰਜਨੀਅਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਦੀ ਸ਼ਿਕਾਇਤਾਂ ਦਾ ਬਿਨਾਂ ਨਿਬੜਾ ਕੀਤੇ ਬੰਦ ਕਰਨ ਵਾਲੇ ਵੱਖ-ਵੱਖ ਵਿਭਾਗਾਂ ਦੇ 19 ਕਾਰਜਕਾਰੀ ਇੰਜਨੀਅਰਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਪੀ ਡਬਲਿਊ ਡੀ ਦੇ 2, ਐੱਚ...
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਦੀ ਸ਼ਿਕਾਇਤਾਂ ਦਾ ਬਿਨਾਂ ਨਿਬੜਾ ਕੀਤੇ ਬੰਦ ਕਰਨ ਵਾਲੇ ਵੱਖ-ਵੱਖ ਵਿਭਾਗਾਂ ਦੇ 19 ਕਾਰਜਕਾਰੀ ਇੰਜਨੀਅਰਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਪੀ ਡਬਲਿਊ ਡੀ ਦੇ 2, ਐੱਚ ਐੱਸ ਏ ਐੱਮ ਬੀ ਦੇ 6, ਐੱਸ ਐੱਸ ਆਈ ਆਈ ਡੀ ਸੀ ਦੇ 2, ਜ਼ਿਲ੍ਹਾ ਪਰਿਸ਼ਦ ਦਾ 1, ਯੂ ਐੱਲ ਬੀ ਦੇ 5 ਅਤੇ ਐੱਸ ਐੱਸ ਵੀ ਪੀ ਦੇ 3 ਕਾਰਜਕਾਰੀ ਇੰਜਨੀਅਰ ਸ਼ਾਮਲ ਹਨ। ਇਹ ਆਦੇਸ਼ ਮੁੱਖ ਮੰਤਰੀ ਨੇ ਅੱਜ ਮ੍ਹਾਰੀ ਸੜਕ ਐਪ ’ਤੇ ਆਈ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੀਤੀ ਸਮੀਖਿਆ ਮੀਟਿੰਗ ਦੌਰਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜੋ ਵੀ ਕਾਰਜ ਦਿੱਤਾ ਜਾਂਦਾ ਹੈ ਜਾਂ ਲੋਕਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦਾ ਹੱਲ ਜ਼ਮੀਨੀ ਪੱਧਰ ’ਤੇ ਸੌ-ਫੀਸਦੀ ਦਿਖਣਾ ਚਾਹੀਦਾ ਹੈ।
Advertisement
Advertisement
