DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gurugram: ਗੋਲਫ ਕੋਰਸ ਰੋਡ 'ਤੇ ਹਿੱਟ ਐਂਡ ਰਨ ਦਾ ਵੀਡੀਓ ਵਾਇਰਲ; ਮਹਿਲਾ ਬਾਈਕਰ ਜ਼ਖ਼ਮੀ

ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪੀੜਤ ਮਹਿਲਾ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਵਾਇਰਲ ਹੋਈ ਵੀਡੀਓ ਦਾ ਇੱਕ ਦ੍ਰਿਸ਼, ਜਿਸ ਵਿੱਚ ਗੁਰੂਗ੍ਰਾਮ ਦੀ ਗੋਲਫ ਕੋਰਸ ਰੋਡ 'ਤੇ ਇੱਕ ਮਹਿਲਾ ਬਾਈਕਰ ਨੂੰ ਕਥਿਤ ਤੌਰ 'ਤੇ ਇੱਕ ਕਾਰ ਵੱਲੋਂ ਟੱਕਰ ਮਾਰੀ ਜਾਂਦੀ ਦਿਖਾਈ ਦੇ ਰਹੀ ਹੈ।
Advertisement

ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ 'ਤੇ ਹਿੱਟ ਐਂਡ ਰਨ ਦੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿੱਚ, ਇੱਕ ਮਹਿਲਾ ਬਾਈਕਰ ਨੂੰ ਕਥਿਤ ਤੌਰ 'ਤੇ ਇੱਕ ਕਾਰ ਵੱਲੋਂ ਟੱਕਰ ਮਾਰਦੇ ਦੇਖਿਆ ਗਿਆ ਅਤੇ ਕਾਰ ਸਵਾਰ ਮੌਕੇ ਤੋਂ ਕਾਰ ਭਜਾ ਲੈ ਗਏ।

ਇੰਸਟਾਗ੍ਰਾਮ 'ਤੇ @rebelwheels_sia_ ਵਜੋਂ ਪਛਾਣੀ ਗਈ ਬਾਈਕਰ ਨੇ ਖ਼ੁਦ ਇਹ ਵੀਡੀਓ ਸਾਂਝੀ ਕੀਤੀ ਅਤੇ ਦੋਸ਼ ਲਾਇਆ ਕਿ ਐਤਵਾਰ ਸਵੇਰ ਦੀ ਰਾਈਡ ਦੌਰਾਨ ਇੱਕ ਚਿੱਟੀ ਸੇਡਾਨ ਕਾਰ ਨੇ ਤੇਜ਼ੀ ਅਤੇ ਹਮਲਾਵਰ ਢੰਗ ਨਾਲ ਉਸ ਦੇ ਗਰੁੱਪ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

Advertisement

ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਨੇ ਡਰਾਈਵਰ ਨੂੰ ਦੂਰੀ ਬਣਾਈ ਰੱਖਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਰ ਵਿੱਚ ਸਵਾਰ ਲੋਕ ਸ਼ਰਾਬ ਦੇ ਨਸ਼ੇ ਵਿੱਚ ਜਾਪਦੇ ਸਨ।

Advertisement

ਜਿਵੇਂ ਹੀ ਉਸ ਨੇ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਾਰ ਨੇ ਕਥਿਤ ਤੌਰ 'ਤੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਪਈ। ਦੂਜੇ ਪਾਸੇ ਕਾਰ ਬਾਈਕ ਨੂੰ ਕਈ ਮੀਟਰ ਤੱਕ ਘੜੀਸਦੀ ਲੈ ਗਈ।

ਉਸ ਨੇ ਕਿਹਾ, "ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਪਰ ਅੱਜ ਮੈਂ ਗੁਰੂਗ੍ਰਾਮ ਦੀਆਂ ਸੜਕਾਂ 'ਤੇ ਅਸੁਰੱਖਿਅਤ ਮਹਿਸੂਸ ਕੀਤਾ। ਅਜਿਹੇ ਲੋਕਾਂ ਨੂੰ ਕਿਸੇ ਨੂੰ ਟੱਕਰ ਮਾਰ ਕੇ ਭੱਜਣ ਦਾ ਕੋਈ ਡਰ ਨਹੀਂ ਹੁੰਦਾ।"

ਮਹਿਲਾ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਘਟਨਾ ਸਬੰਧੀ ਪੁਲੀਸ ਦੀ ਜਾਂਚ ਜਾਰੀ ਹੈ।

Advertisement
×