DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਨੌਜਵਾਨਾਂ ਪ੍ਰਤੀ ਗੰਭੀਰ ਨਹੀਂ: ਬ੍ਰਿਜੇਂਦਰ ਸਿੰਘ

ਕਾਂਗਰਸੀ ਆਗੂ ਨੇ ਸਦਭਾਵਨਾ ਯਾਤਰਾ ਦੌਰਾਨ ਬਾਬੈਨ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ

  • fb
  • twitter
  • whatsapp
  • whatsapp
featured-img featured-img
ਸਦਭਾਵਨਾ ਮਾਰਚ ਦੌਰਾਨ ਸਾਬਕਾ ਸੰਸਦ ਮੈਂਬਰ ਬਿ੍ਰਜੇਂਦਰ ਸਿੰਘ ਅਤੇ ਹੋਰ।
Advertisement

ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਸਦਭਾਵਨਾ ਯਾਤਰਾ ਦੇ 144ਵੇਂ ਦਿਨ ਲਾਡਵਾ ਵਿਧਾਨ ਸਭਾ ਹਲਕੇ ਦੇ ਬਾਬੈਨ ਖੇਤਰ ਦੇ ਪਿੰਡਾਂ ਵਿੱਚ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਮਾਜਿਕ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਤੇ ਹਰਿਆਣਾ ਵਿੱਚ ਨਿਯੁਕਤੀਆਂ ਸਬੰਧੀ ਸਰਕਾਰ ਦੀ ਆਲੋਚਨਾ ਕੀਤੀ। ਬ੍ਰਿਜੇਂਦਰ ਸਿੰਘ ਨੇ ਕਿਹਾ ਕਿ ਜੇ ਮੁੱਖ ਮੰਤਰੀ ਦੇ ਹਲਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਤਾਂ ਬਾਕੀ ਸੂਬੇ ਦੀ ਸਥਿਤੀ ਦੀ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਪ੍ਰਤੀ ਗੰਭੀਰ ਨਹੀਂ ਹੈ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ, ਧਰਮਪਾਲ ਮਹਿਰਾ, ਮਾਮ ਚੰਦ ਪਰਜਾਪਤ, ਅਜਾਇਬ ਸਿੰਘ ਸੰਘੋਰ, ਹਰਦੀਪ ਸੰਘੋਰ, ਜਸਮੇਰ ਸੁਨਾਰੀਆ, ਜਸਵੰਤ ਸਿੰਘ ਧੀਮਾਨ ਹਾਜ਼ਰ ਸਨ।

ਪਿਹੋਵਾ (ਸਤਪਾਲ ਰਾਮਗੜ੍ਹੀਆ): ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਸਦਭਾਵਨਾ ਯਾਤਰਾ ਲੈ ਕੇ ਪਿਹੋਵਾ ਪਹੁੰਚੇ। ਇੱਥੇ ਪਿੰਡ ਮੋਰਥਲੀ ਦੇ ਬੱਸ ਅੱਡੇ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਯਾਤਰਾ ਦਾ ਸਵਾਗਤ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਬ੍ਰਿਜੇਂਦਰ ਸਿੰਘ ਨੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸੂਬੇ ਦੀ ਮੌਜੂਦਾ ਸਥਿਤੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਇੱਕ ਤਰ੍ਹਾਂ ਦਾ ਫਾਲੋਅੱਪ ਹੈ। ਅਸੀਂ 90 ਅਸੈਂਬਲੀਆਂ ਵਿੱਚੋਂ ਲੰਘਾਂਗੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦਾ ਸੰਗਠਨ ਬਣ ਗਿਆ ਹੈ। ਉਹ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਵੀ ਯਾਤਰਾ ਕਰ ਰਹੇ ਹਨ।

Advertisement

ਕਾਂਗਰਸ ਵਿੱਚ ਫੁੱਟ ਅਤੇ ਧੜੇਬੰਦੀ ਸਾਹਮਣੇ ਆਈ

ਕਈ ਕਾਂਗਰਸ ਆਗੂਆਂ ਨੇ ਆਪਣੇ ਆਪ ਨੂੰ ਇਸ ਯਾਤਰਾ ਤੋਂ ਦੂਰ ਰੱਖਿਆ। ਬਾਬੈਨ ਹਲਕੇ ਦੇ ਜ਼ਿਆਦਾਤਰ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਸਾਬਕਾ ਸੰਸਦ ਮੈਂਬਰ ਦੀ ਸਦਭਾਵਨਾ ਯਾਤਰਾ ਤੋਂ ਦੂਰੀ ਬਣਾਈ ਰੱਖੀ। ਇਸ ਕਾਰਨ ਕਾਂਗਰਸ ਵਿਚ ਅੰਦਰੂਨੀ ਫੁੱਟ ਤੇ ਧੜੇਬੰਦੀ ਸਾਫ ਦਿਖਾਈ ਦੇ ਰਹੀ ਸੀ।

Advertisement

Advertisement
×