DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੁਹੰਮਦ ਰਫ਼ੀ ਦੇ ਜੱਦੀ ਘਰ ਨੂੰ ਸੰਭਾਲਣ ’ਚ ਸਰਕਾਰ ਨਾਕਾਮ: Gurpreet Ghuggi

ਰਫ਼ੀ ਨਾਈਟ ’ਚ ਗਾਇਕਾਂ ਨੇ ਮੁਹੰਮਦ ਰਫ਼ੀ ਦੇ ਗੀਤਾਂ ਨਾਲ ਸਰੋਤੇ ਕੀਲੇ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਮੰਚ ’ਤੇ ਅਦਾਕਾਰ ਗੁਰਪ੍ਰੀਤ ਘੁੱਗੀ, ਐੱਸ ਪੀ ਕਮਲਦੀਪ ਗੋਇਲ ਤੇ ਮੇਅਰ ਸੁਮਨ ਬਾਹਮਣੀ।
Advertisement

ਸ੍ਰੀ ਗਣੇਸ਼ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਕਰਵਾਈ ਗਈ ‘ਰਫ਼ੀ ਨਾਈਟ’ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਗਾਇਕ ਮੋਹਿਤ ਖੰਨਾ ਨੇ ਮੁਹੰਮਦ ਰਫ਼ੀ ਦੇ ਗੀਤ ਸੁਣਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਯਮੁਨਾਨਗਰ ਦੇ ਐੱਸ ਪੀ ਕਮਲਦੀਪ ਗੋਇਲ, ਮੇਅਰ ਸੁਮਨ ਬਾਹਮਣੀ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਸ਼ਾਮਲ ਸਨ। ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਰਕਾਰ ਮੁਹੰਮਦ ਰਫ਼ੀ ਦੇ ਜੱਦੀ ਘਰ ਨੂੰ ਸੁਰੱਖਿਅਤ ਨਹੀਂ ਰੱਖ ਸਕੀ। ਜਿਸ ਕਲਾਕਾਰ ਦੀ ਆਵਾਜ਼ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਕੀਤੀ ਜਾਂਦੀ ਸੀ, ਉਸ ਦਾ ਜਨਮ ਸਥਾਨ ਅੰਮ੍ਰਿਤਸਰ ਦਾ ਕੋਟਲਾ ਸੁਲਤਾਨ ਸਿੰਘ ਸੀ। ਉਨ੍ਹਾਂ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕੀਤਾ ਕਿ ਭਾਵੇਂ ਇਸ ਸਥਾਨ ਦਾ ਉੱਚ ਵਿੱਤੀ ਮੁੱਲ ਨਹੀਂ ਸੀ, ਪਰ ਇਸ ਦੀ ਭਾਵਨਾਤਮਕ ਅਤੇ ਸੱਭਿਆਚਾਰਕ ਕੀਮਤ ਬਹੁਤ ਜ਼ਿਆਦਾ ਸੀ। ਅਜਿਹੀ ਮਹਾਨ ਸ਼ਖ਼ਸੀਅਤ ਦੇ ਜਨਮ ਸਥਾਨ ਨੂੰ ਸਹੀ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਸੀ।

ਯਮੁਨਾਨਗਰ-ਜਗਾਧਰੀ ਦਾ ਹਵਾਲਾ ਦਿੰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਇਤਿਹਾਸਕ ਸ਼ਹਿਰ (ਜਿਸ ਨੂੰ ਕਦੇ ਅਬਦੁੱਲਾਪੁਰ ਕਿਹਾ ਜਾਂਦਾ ਸੀ ਅਤੇ ਜਿੱਥੇ ਬਹੁਤ ਸਾਰੇ ਇਤਿਹਾਸਕ ਸਥਾਨ ਹਨ) ਵਿੱਚ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਜਦੋਂ ਲੋਕ ਅਕਸਰ ਆਪਣੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਦੇਹਾਂਤ ਦੇ 10 ਤੋਂ 15 ਸਾਲਾਂ ਦੇ ਅੰਦਰ ਭੁੱਲ ਜਾਂਦੇ ਹਨ ਤਾਂ ਰਫ਼ੀ ਸਾਹਿਬ ਨੂੰ ਇਸ ਦੁਨੀਆ ਤੋਂ ਗਿਆਂ ਨੂੰ ਬਹੁਤ ਸਮਾਂ ਬੀਤ ਚੁੱਕਿਆ ਹੈ, ਪਰ ਫਿਰ ਵੀ ਪੰਕਜ ਅਰੋੜਾ ਵਰਗੇ ਵਿਅਕਤੀ ਉਨ੍ਹਾਂ ਦੇ ਦਿਨ ਨੂੰ ਯਾਦ ਰੱਖਦੇ ਹਨ ਅਤੇ ਉਨ੍ਹਾਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਹਨ। ਗਣੇਸ਼ ਐਂਟਰਟੇਨਮੈਂਟ ਸੁਸਾਇਟੀ ਦੇ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਿਛਲੇ 17 ਸਾਲਾਂ ਤੋਂ ‘ਰਫ਼ੀ ਨਾਈਟ’ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਤੋਂ ਇਲਾਵਾ ਮੁਹੰਮਦ ਰਫ਼ੀ ਦੀ ਯਾਦ ਵਿੱਚ ਸੱਤ ਰੋਜ਼ਾ ਸਮਾਗਮ ਵੀ ਕਰਵਾਉਂਦੀ ਹੈ।

Advertisement

Advertisement
Advertisement
×