ਗੀਤਾ ਮਹਾਉਤਸਵ: ਯਮੁਨਾਨਗਰ ਵਿੱਚ ਸ਼ੋਭਾ ਯਾਤਰਾ ਕੱਢੀ

ਸਿੱਖਿਆ ਮੰਤਰੀ ਨੇ ਹਾਜ਼ਰੀ ਭਰੀ; ਗੀਤਾ ਤੋਂ ਪ੍ਰੇਰਨਾ ਲੈਣ ਦੀ ਲੋੜ: ਕੰਵਰਪਾਲ ਗੁੱਜਰ

ਗੀਤਾ ਮਹਾਉਤਸਵ: ਯਮੁਨਾਨਗਰ ਵਿੱਚ ਸ਼ੋਭਾ ਯਾਤਰਾ ਕੱਢੀ

ਯਮੁਨਾਨਗਰ ਵਿੱਚ ਕੱਢੀ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ।

ਪੱਤਰ ਪ੍ਰੇਰਕ

ਯਮੁਨਾਨਗਰ, 14 ਦਸੰਬਰ

ਇਥੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਤਿੰਨ ਰੋਜ਼ਾ ਗੀਤਾ ਮਹਾਉਤਸਵ ਸਮਾਗਮਾਂ ਤਹਿਤ ਜਗਾਧਰੀ ਝੰਡਾ ਚੌਕ ਨਗਰ ਨਿਗਮ ਦਫਤਰ ਤੋਂ ਸ਼ੋਭਾ ਯਾਤਰਾ ਕੱਢੀ ਗਈ ਜਿਸ ਨੂੰ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਬੈਂਡ ਬਾਜੇ ਅਤੇ ਮੰਤਰਾਂ ਦੇ ਉਚਾਰਨ ਨਾਲ ਇਹ ਯਾਤਰਾ ਪੱਥਰ ਬਾਜ਼ਾਰ, ਖੇੜਾ ਬਾਜ਼ਾਰ, ਚੌਕ ਬਾਜ਼ਾਰ, ਰੇਲਵੇ ਬਾਜ਼ਾਰ, ਬਰਤਨ ਬਾਜ਼ਾਰ, ਬਾਲਮੀਕਿ ਬਸਤੀ, ਰਾਮਲੀਲਾ ਭਵਨ, ਸੈਕਟਰ-17 ਹੁੱਡਾ ਕਲੋਨੀ ਹੁੰਦੀ ਹੋਈ ਰੈੱਡ ਕ੍ਰਾਸ ਭਵਨ ਜਾ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਗੀਤਾ ਦੇ ਸੰਦੇਸ਼ਾਂ ਅਤੇ ਸਮਾਜਿਕ ਸੰਦੇਸ਼ਾਂ ਨੂੰ ਦਰਸਾਉਂਦੀਆਂ ਝਾਂਕੀਆਂ ਸ਼ਾਮਲ ਕੀਤੀਆਂ ਗਈਆਂ। ਇਸ ਮੌਕੇ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਗੀਤਾ ਦੇ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ’ਤੇ ਹਰਿਆਣਾ ਵਪਾਰੀ ਕਲਿਆਣ ਬੋਰਡ ਦੇ ਪ੍ਰਧਾਨ ਰਾਮ ਨਿਵਾਸ ਗਰਗ, ਸਿਵਲ ਸਰਜਨ ਡਾ. ਵਿਜੈ ਦਹੀਆ, ਰਾਮ ਅਵਤਾਰ ਸੈਣੀ, ਹਰਿਆਣਾ ਬਾਲ ਕਲਿਆਣ ਪਰਿਸ਼ਦ ਦੀ ਅਧਿਕਾਰੀ ਮਨੀਸ਼ਾ ਖੰਨਾ, ਅਨਿਲ ਅਰੋੜਾ, ਰਮਨ ਸ਼ਰਮਾ, ਜਤਿੰਦਰ ਗਾਂਧੀ, ਡੀਪੀਆਰਓ ਦੇਵਿੰਦਰ ਸ਼ਰਮਾ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

ਨਰਾਇਣਗੜ੍ਹ (ਪੱਤਰ ਪ੍ਰੇਰਕ): ਨਰਾਇਣਗੜ੍ਹ ਦੀ ਸ੍ਰੀ ਕ੍ਰਿਸ਼ਨ ਕਿਰਪਾ ਸੇਵਾ ਕਮੇਟੀ ਤੇ ਜੀਓ ਗੀਤਾ ਪਰਿਵਾਰ ਵੱਲੋਂ ਗੀਤਾ ਜੈਅੰਤੀ ਮਹਾਉਤਸਵ ਦੇ ਸਬੰਧ ਵਿੱਚ ਸ਼ਹਿਰ ਦੇ ਨਗਰ ਖੇੜਾ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਨਗਰ ਖੇੜਾ ਮੰਦਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਖਾਲਸਾ ਚੌਕ ਤੋਂ ਹੁੰਦੀ ਹੋਈ ਅਗਰਸੇਨ ਚੌਕ ’ਤੇ ਜਾ ਕੇ ਸਮਾਪਤ ਹੋਈ। ਇਸ ਮਗਰੋਂ ਸਾਰੀ ਸੰਗਤ ਨੇ ਯਮਕੇਸ਼ਵਰ ਤੀਰਥ ਹੁਸੈਣੀ ਪਹੁੰਚ ਕੇ ਦੀਪ ਮਾਲਾ ਕੀਤੀ। ਸੰਗਤਾਂ ਨੇ ਸ਼ੋਭਾ ਯਾਤਰਾ ਵਿੱਚ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ। ਇਹ ਸਾਰਾ ਪ੍ਰੋਗਰਾਮ ਮਹਾਂ ਮੰਡਲੇਸ਼ਵਰ ਸਵਾਮੀ ਗਿਆਨਾ ਨੰਦ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ ’ਤੇ ਕਰਵਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ। ਉੱਥੇ ਹੀ ਇਸ ਦੇ ਮਹੱਤਵ ਤੇ ਗੀਤਾ ਦੇ ਉਪਦੇਸ਼ਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਅਸ਼ੋਕ ਮਹਿਤਾ, ਰਾਜਨ ਸਿੰਗਲਾ, ਯੋਗੇਸ਼ ਸ਼ਰਮਾ, ਸੁਰੇਸ਼ ਗੋਇਲ, ਸ਼ਾਮ ਲਾਲ ਗਰਗ, ਨੀਲ ਕਮਲ ਵਰਮਾ, ਕੇਸ਼ਵ ਸਿੰਗਲਾ, ਅੰਕੁਰ ਮਹਿਤਾ, ਸਾਹਿਲ ਵਰਮਾ, ਅਨਿਰੁੱਧ ਸਿੰਗਲ ਸਣੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All