DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ganja Seizure: ਹਵਾਈ ਅੱਡੇ ’ਤੇ 71.50 ਲੱਖ ਰੁਪਏ ਦੇ ਗਾਂਜੇ ਸਣੇ ਯਾਤਰੀ ਗ੍ਰਿਫ਼ਤਾਰ

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆ ਰਹੇ ਭਾਰਤੀ ਯਾਤਰੀ ਕੋਲੋਂ ਤਕਰੀਬਨ 71.50 ਲੱਖ ਰੁਪਏ ਦੀ ਕੀਮਤ ਵਾਲਾ 2.043 ਕਿਲੋ ਸ਼ੱਕੀ ਗਾਂਜਾ ਜ਼ਬਤ ਕੀਤਾ ਹੈ। 2 ਅਕਤੂਬਰ ਨੂੰ ਟਰਮੀਨਲ 3 ’ਤੇ ਉਸ ਯਾਤਰੀ ਨੂੰ ਰੋਕਿਆ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆ ਰਹੇ ਭਾਰਤੀ ਯਾਤਰੀ ਕੋਲੋਂ ਤਕਰੀਬਨ 71.50 ਲੱਖ ਰੁਪਏ ਦੀ ਕੀਮਤ ਵਾਲਾ 2.043 ਕਿਲੋ ਸ਼ੱਕੀ ਗਾਂਜਾ ਜ਼ਬਤ ਕੀਤਾ ਹੈ। 2 ਅਕਤੂਬਰ ਨੂੰ ਟਰਮੀਨਲ 3 ’ਤੇ ਉਸ ਯਾਤਰੀ ਨੂੰ ਰੋਕਿਆ ਗਿਆ। ਕਸਟਮ ਅਧਿਕਾਰੀਆਂ ਨੇ ਯਾਤਰੀਆਂ ਦੇ ਵੇਰਵਿਆਂ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਪਰਖ ਦੇ ਆਧਾਰ ’ਤੇ ਉਸ ਨੂੰ ਜਾਂਚ ਲਈ ‘ਗਰੀਨ ਚੈਨਲ’ ਤੋਂ ਹਟਾ ਕੇ ਦੂਜੇ ਪਾਸੇ ਭੇਜ ਦਿੱਤਾ। ਉਸ ਦੇ ਸਲੇਟੀ ਰੰਗ ਦੇ ਟਰਾਲੀ ਬੈਗ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਪੋਲੀਥੀਨ ਦੇ ਦੋ ਲਿਫ਼ਾਫ਼ੇ ਮਿਲੇ ਜਿਨ੍ਹਾਂ ਵਿੱਚ ਸ਼ੱਕੀ ਗਾਂਜਾ ਸੀ ਜਿਸ ਦਾ ਕੁੱਲ ਵਜ਼ਨ 2,043 ਗ੍ਰਾਮ ਸੀ ਅਤੇ ਇਸ ਦੀ ਕੀਮਤ ਤਕਰੀਬਨ 71.50 ਲੱਖ ਰੁਪਏ ਸੀ। ਯਾਤਰੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ, 1985 ਦੀ ਧਾਰਾ 43(ਬੀ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀ ਨਸ਼ੀਲੇ ਪਦਾਰਥ ਨੂੰ ਐਕਟ ਦੀ ਧਾਰਾ 43(ਏ) ਤਹਿਤ ਜ਼ਬਤ ਕੀਤਾ ਗਿਆ ਹੈ।

ਹੈਰੋਇਨ ਬਰਾਮਦਗੀ ਮਾਮਲੇ ਵਿੱਚ ਦੋ ਸਪਲਾਇਰ ਗ੍ਰਿਫ਼ਤਾਰ

ਰਤੀਆ (ਪੱਤਰ ਪ੍ਰੇਰਕ): ਥਾਣਾ ਸਦਰ ਰਤੀਆ ਦੀ ਪੁਲੀਸ ਨੇ 8.57 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋ ਕਥਿਤ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਲੱਬੀ ਪੁੱਤਰ ਕੇਵਲ ਸਿੰਘ ਵਾਸੀ ਰੋਝਾਂਵਾਲੀ ਅਤੇ ਭਗਵੰਤ ਸਿੰਘ ਉਰਫ਼ ਮੰਟਾ ਪੁੱਤਰ ਲਾਭ ਸਿੰਘ ਵਾਸੀ ਰਤੀਆ ਵਜੋਂ ਹੋਈ ਹੈ। ਪੁਲੀਸ ਅਨੁਸਾਰ ਦੋਵਾਂ ਮੁਲਜ਼ਮਾਂ ਨੂੰ ਨਿਯਮਾਂ ਅਨੁਸਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਪੁਲੀਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਥਾਣਾ ਸਦਰ ਰਤੀਆ ਦੇ ਮੁਖੀ ਸਬ-ਇੰਸਪੈਕਟਰ ਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਸਪਲਾਈ ’ਤੇ ਰੋਕ ਲਗਾਉਣ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

Advertisement

Advertisement

Advertisement
×