DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gangsters ਹਿਮਾਂਸ਼ੂ ਭਾਊ ਤੇ ਨੀਰਜ ਫ਼ਰੀਦਪੁਰੀਆ ਆਈ ਸੀ ਈ ਦੀ ਹਿਰਾਸਤ ’ਚ

ਹਰਿਆਣਾ ਪੁਲੀਸ ਤੇ ਸੀ ਬੀ ਆਈ ਨੇ ਹਵਾਲਗੀ ਲਈ ਕਾਰਵਾੲੀ ਆਰੰਭੀ

  • fb
  • twitter
  • whatsapp
  • whatsapp
featured-img featured-img
ਗੈਂਗਸਟਰ ਹਿਮਾਂਸ਼ੂ ਭਾਊ ਅਤੇ ਨੀਰਜ ਕੌਸ਼ਿਕ
Advertisement

ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਅਤੇ ਨੀਰਜ ਕੌਸ਼ਿਕ ਉਰਫ ਨੀਰਜ ਫ਼ਰੀਦਪੁਰੀਆ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜੋ ਇਸ ਸਮੇਂ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਦੀ ਹਿਰਾਸਤ ਵਿੱਚ ਹੈ। ਭਾਊ ਦੀ ਹਵਾਲਗੀ ਦੀਆਂ ਰਸਮੀ ਕਾਰਵਾਈਆਂ ਨੂੰ ਅੰਤਿਮ ਰੂਪ ਦੇਣ ਲਈ ਹਰਿਆਣਾ ਪੁਲੀਸ, ਸੀ ਬੀ ਆਈ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਭਾਊ ਤੇ ਫ਼ਰੀਦਪੁਰੀਆ ਦੋਵਾਂ ਨੂੰ ਨੇਵਾਦਾ ਵਿੱਚ ਹੈਂਡਰਸਨ ਹਿਰਾਸਤੀ ਕੇਂਦਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜੋ ਲਾਸ ਵੇਗਾਸ ਵਿੱਚ ਆਈ ਸੀ ਈ ਦੇ ਐਨਫੋਰਸਮੈਂਟ ਐਂਡ ਰਿਮੂਵਲ ਅਪਰੇਸ਼ਨਜ਼ (ਈ ਆਰ ਓ) ਦਫਤਰ ਦੇ ਅਧਿਕਾਰ ਖੇਤਰ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਕਤਲ ਅਤੇ ਫਿਰੌਤੀ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ ਭਾਊ ਨੂੰ ਸ਼ੁਰੂ ਵਿੱਚ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਸੀ, ਕਿਉਂਕਿ ਹਰਿਆਣਾ ਪੁਲੀਸ ਨੇ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਪਾਸਪੋਰਟ ’ਚ ਜਾਅਲੀ ਉਪਨਾਮ ਦੀ ਵਰਤੋਂ ਕਰ ਕੇ ਦੇਸ਼ ਤੋਂ ਫਰਾਰ ਹੋ ਗਿਆ ਸੀ।

Advertisement

ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ ਟੀ ਐੱਫ) ਅਮਰੀਕਾ ਤੋਂ ਉਸ ਦੀ ਦੇਸ਼ ਵਾਪਸੀ ਨੂੰ ਤੇਜ਼ ਕਰਨ ਵਾਸਤੇ ਇੰਟਰਪੋਲ ਲਈ ਭਾਰਤ ਦੀ ਨੋਡਲ ਏਜੰਸੀ, ਸੀ ਬੀ ਆਈ ਨਾਲ ਨਜ਼ਦੀਕੀ ਤਾਲਮੇਲ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਊ ਦਾ ਅਪਰਾਧਿਕ ਜੀਵਨ 17 ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਕਥਿਤ ਤੌਰ ’ਤੇ ਆਪਣੇ ਵਿਰੋਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

Advertisement

ਹਾਲਾਂਕਿ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਉਹ 2020 ਵਿੱਚ ਹਿਸਾਰ ’ਚ ਬਾਲ ਸੁਧਾਰ ਗ੍ਰਹਿ ਵਿੱਚੋਂ ਫ਼ਰਾਰ ਹੋ ਗਿਆ ਸੀ। ਉਦੋਂ ਤੋਂ, ਉਹ ਕਈ ਸਾਂਝੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ।

ਅਗਸਤ 2023 ਤੋਂ ਉਸ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਜਾਰੀ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਭਾਊ 2022 ਵਿੱਚ ਭਾਰਤ ਤੋਂ ਚਲਾ ਗਿਆ ਸੀ, ਜਦੋਂ ਕਿ ਮੰਨਿਆ ਜਾਂਦਾ ਹੈ ਕਿ ਕੌਸ਼ਿਕ 2019 ਵਿੱਚ ਦੇਸ਼ ਤੋਂ ਫਰਾਰ ਹੋਇਆ ਸੀ। ਦੋਵਾਂ ਨੇ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਪ੍ਰਾਪਤ ਕੀਤੇ ਪਾਸਪੋਰਟਾਂ ਦੀ ਵਰਤੋਂ ਕੀਤੀ ਹੈ ਅਤੇ ਫੜੇ ਜਾਣ ਤੋਂ ਬਚਣ ਲਈ ਵੱਖ-ਵੱਖ ਪਛਾਣਾਂ ਧਾਰਨ ਕੀਤੀਆਂ ਹਨ। ਜਾਂਚਕਾਰਾਂ ਦਾ ਦੋਸ਼ ਹੈ ਕਿ ਭਾਊ ਸ਼ੁਰੂ ਵਿੱਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਭਾਰਤ ਤੋਂ ਪੁਰਤਗਾਲ ਭੱਜ ਗਿਆ ਸੀ ਅਤੇ ਉਦੋਂ ਤੋਂ ਵਿਦੇਸ਼ਾਂ ਤੋਂ ਹੀ ਆਪਣਾ ਅਪਰਾਧਿਕ ਸਿੰਡੀਕੇਟ ਚਲਾ ਰਿਹਾ ਹੈ। ਉਸ ਦੇ ਗਰੋਹ ਦੇ ਉਨ੍ਹਾਂ ਸਮੂਹਾਂ ਨਾਲ ਗੂੜ੍ਹੇ ਸਬੰਧ ਹਨ ਜੋ ਲਾਰੈਂਸ ਬਿਸ਼ਨੋਈ ਗਰੋਹ ਦੇ ਵਿਰੋਧੀ ਹਨ।

Advertisement
×