DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮੂਹਿਕ ਜਬਰ-ਜਨਾਹ ਪੀੜਤਾ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ

ਤਿੰਨ ਘੰਟੇ ਘੁਮਾਉਣ ਮਗਰੋਂ ਚੱਲਦੀ ਵੈਨ ਵਿੱਚੋਂ ਸੁੱਟਿਆ: ਪਰਿਵਾਰ

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਫਰੀਦਾਬਾਦ ਵਿੱਚ ਚੱਲਦੀ ਵੈਨ ਵਿੱਚ 25 ਸਾਲਾ ਔਰਤ ਨਾਲ ਪੂਰੀ ਰਾਤ ਕਥਿਤ ਸਮੂਹਿਕ ਜਬਰ-ਜਨਾਹ ਕਰਨ ਅਤੇ ਵਾਹਨ ਵਿੱਚੋਂ ਸੁੱਟਣ ਤੋਂ ਇੱਕ ਦਿਨ ਮਗਰੋਂ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਦੀ ਬੇਰਹਿਮੀ ਦੇ ਵੇਰਵੇ ਸਾਹਮਣੇ ਆਏ ਹਨ। ਪੀੜਤ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਤਿੰਨ ਬੱਚਿਆਂ ਦੀ ਮਾਂ ਇਸ ਔਰਤ ਨੇ ਜਦੋਂ ਮਦਦ ਲਈ ਰੌਲਾ ਪਾਇਆ ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨਾਲ ਵਾਰ-ਵਾਰ ਜਬਰ-ਜਨਾਹ ਕੀਤਾ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਲਗਪਗ ਤਿੰਨ ਘੰਟੇ ਤੱਕ ਘੁਮਾਉਣ ਮਗਰੋਂ ਗੁਰੂਗ੍ਰਾਮ-ਫਰੀਦਾਬਾਦ ਰੋਡ ’ਤੇ ਸੁੰਨ-ਸਾਨ ਥਾਂ ਉੱਤੇ ਚੱਲਦੀ ਵੈਨ ਵਿੱਚੋਂ ਸੁੱਟ ਦਿੱਤਾ। ਇਸ ਘਟਨਾ ਨੇ 13 ਸਾਲ ਪਹਿਲਾਂ ਦਸੰਬਰ ਦੀ ਅਜਿਹੀ ਹੀ ਸਰਦ ਰਾਤ ਸਮੇਂ ਵਾਪਰੇ ‘ਨਿਰਭਯਾ’ ਕਾਂਡ ਦੀਆਂ ਭਿਆਨਕ ਯਾਦਾਂ ਤਾਜ਼ਾ ਕਰ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਫਰੀਦਾਬਾਦ ਮਾਮਲੇ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਅਤੇ ਦੂਜਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੀੜਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਮੈਡੀਕਲ ਸੰਸਥਾ ਦੇ ਅਧਿਕਾਰੀਆਂ ਅਨੁਸਾਰ, ਉਸ ਦੀ ਹਾਲਤ ਸਥਿਰ ਹੈ। ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਅੱਜ ਹਸਪਤਾਲ ਵਿੱਚ ਪੀੜਤਾ ਨੂੰ ਦੇਖਣ ਪਹੁੰਚੇ ਅਤੇ ਵਿਗੜਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ।

Advertisement

ਪੁਲੀਸ ਅਨੁਸਾਰ, ਪਤੀ ਨਾਲ ਅਣਬਣ ਮਗਰੋਂ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਇਸ ਔਰਤ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਹਨ, ਜਿਸ ਕਾਰਨ ਉਸ ਨੂੰ 12 ਤੋਂ ਵੱਧ ਟਾਂਕੇ ਲੱਗੇ ਹਨ।

Advertisement

Advertisement
×