Games: ਸਤਲੁਜ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਤਗ਼ਮੇ ਜਿੱਤੇ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਬਲਾਕ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਕੂਲ ਦੀ ਖੋ-ਖੋ ਟੀਮ, ਅੰਡਰ-19 ਲੜਕੀਆਂ ਦੀ ਹੈਂਡਬਾਲ ਟੀਮ...
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਬਲਾਕ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਕੂਲ ਦੀ ਖੋ-ਖੋ ਟੀਮ, ਅੰਡਰ-19 ਲੜਕੀਆਂ ਦੀ ਹੈਂਡਬਾਲ ਟੀਮ ਤੇ ਅੰਡਰ-19 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-14 ਐਥਲੈਟਿਕਸ ਵਿੱਚ ਵੰਸ਼ਿਕਾ 200 ਮੀਟਰ ਦੌੜ ਵਿੱਚ ਦੂਜੇ ਅਤੇ 100 ਮੀਟਰ ਦੀ ਦੌੜ ਵਿੱਚ ਤੀਜੇ ਸਥਾਨ ’ਤੇ ਰਹੀ। ਅੰਡਰ-17 ਵਰਗ ਵਿੱਚ ਖੁਸ਼ੀ 100 ਮੀਟਰ, 200 ਮੀਟਰ ਤੇ 800 ਮੀਟਰ ਦੀ ਦੌੜ ਵਿੱਚ ਤੀਜੇ ਸਥਾਨ ’ਤੇ ਰਹੀ, ਜਦਕਿ ਸਕੂਲ ਦੀ ਪਲਕ ਨੇ 3000 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮੀਨਲ ਸ਼ਰਮਾ ਨੇ ਜੈਵਲਿਨ ਥ੍ਰੋਅ ਤੇ ਡਿਸਕਸ ਥ੍ਰੋਅ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਵਿੱਚ ਦਿਵਯਾਂਸ਼ੀ ਹਰੀ ਨੇ 800 ਮੀਟਰ ਦੀ ਦੌੜ ਵਿੱਚ ਪਹਿਲਾ, ਨਵਿਆ ਕਾਜਲ ਨੇ 800 ਮੀਟਰ ਦੀ ਦੌੜ ਵਿੱਚ ਤੀਜਾ, ਮੀਨਲ ਸ਼ਰਮਾ ਨੇ 100 ਮੀਟਰ ਦੀ ਦੌੜ ਵਿੱਚ ਤੀਜਾ ਅਤੇ ਖੁਸ਼ੀ ਨੇ ਅੰਡਰ-19 ਜੈਵਲਿਨ ਥ੍ਰੋਅ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਹੈਂਡਬਾਲ ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਲੜੀ ਤਹਿਤ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ 12 ਹੈਂਡਬਾਲ ਖਿਡਾਰੀਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਚੁਣੇ ਗਏ ਖਿਡਾਰੀਆਂ ਵਿੱਚ ਸ਼੍ਰਿਸ਼ਟੀ, ਲਕਸ਼ਮੀ, ਸਿਮਰਨ, ਰਾਧਾ, ਹਰਮਨ, ਖੁਸ਼ੀ, ਅਲੀਸ਼ਾ, ਪ੍ਰਿਯੰਸ਼ੀ, ਯਮਨ, ਕਨਵ ਤੇ ਰਾਘਵ ਸ਼ਾਮਲ ਹਨ।
ਇਸ ਤੋਂ ਇਲਾਵਾ ਜੋਤੀ (ਅੰਡਰ-17 ਫੁਟਬਾਲ) ਅਤੇ ਗੁਰਜੋਤ ਸਿੰਘ ਨੂੰ ਤਾਇਕਵਾਂਡੋ ਮੁਕਾਬਲੇ ਲਈ ਸੂਬਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਕੋਚ ਅਰਪਿਤ, ਮਨਦੀਪ ਕੁਮਾਰ, ਅੰਨਨਿਆ ਅਤੇ ਸਕੂਲ ਦਾ ਸਟਾਫ਼ ਮੌਜੂਦ ਸੀ।

