ਰਤਨਗੜ੍ਹ ’ਚ ਫਲਦਾਰ ਬੂਟੇ ਲਾਏ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਰੋਟਰੀ ਰਾਇਲ ਕਲੱਬ ਸ਼ਾਹਬਾਦ ਨੇ ਪਿੰਡ ਰਤਨਗੜ੍ਹ ’ਚ ਦੂਜੀ ਮੈਗਾ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਤਹਿਤ ਪਿੰਡ ਵਿੱਚ ਵੱਖ ਵੱਖ ਕਿਸਮਾਂ ਦੇ 396 ਫਲਦਾਰ ਤੇ ਛਾਂਦਾਰ ਬੂਟੇ ਲਾਏ ਗਏ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ...
Advertisement
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਰੋਟਰੀ ਰਾਇਲ ਕਲੱਬ ਸ਼ਾਹਬਾਦ ਨੇ ਪਿੰਡ ਰਤਨਗੜ੍ਹ ’ਚ ਦੂਜੀ ਮੈਗਾ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਤਹਿਤ ਪਿੰਡ ਵਿੱਚ ਵੱਖ ਵੱਖ ਕਿਸਮਾਂ ਦੇ 396 ਫਲਦਾਰ ਤੇ ਛਾਂਦਾਰ ਬੂਟੇ ਲਾਏ ਗਏ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਅੰਬ, ਜਾਮੁਨ, ਨਿੰਬੂ, ਆਂਵਲਾ, ਸ਼ਹਿਤੂਤ, ਮੋਰਿੰਗਾ, ਮੌਸਮੀ, ਕਿੰਨੂ, ਸਪੋਤਾ, ਬੇਲਪਤਰ, ਅਮਰੂਦ ਅਤੇ ਅਨਾਰ ਸ਼ਾਮਲ ਸਨ। ਰੋਟਰੀ ਇੰਟਰਨੈਸ਼ਨਲ 3080 ਦੇ ਸਹਾਇਕ ਗਵਰਨਰ ਜ਼ੋਨ 15 ਰੋਟੈਰੀਅਨ ਆਸ਼ੂ ਤੋਸ਼ ਗਰਗ ਨੇ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ। ਵਾਤਾਵਰਨ ਪ੍ਰੇਮੀ ਸੁਯਸ਼ ਗੁਪਤਾ ਨੇ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਕਲੱਬ ਦੇ ਪ੍ਰਧਾਨ ਅਖਿਲ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਰੋਟੈਰੀਅਨ ਰਾਹੁਲ ਸਿੰਘ ਖੇਲੇ ਤੇ ਸਹਿ ਪ੍ਰਾਜੈਕਟ ਚੇਅਰਮੈਨ ਸੌਰਭ ਸਭਰਵਾਲ, ਵਿਸ਼ੇਸ਼ ਮਹਿਮਾਨ ਵਜੋਂ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਡਾ. ਸੁਰਿੰਦਰ ਸ਼ਰਮਾ, ਨਾਮਜ਼ਦ ਕੌਂਸਲਰ ਦੀਪਕ ਅਨੰਦ, ਗੋ ਗੀਤਾ ਸਭਾ ਤੋਂ ਰਵੀ ਗੋਇਲ ਨੇ ਸ਼ਿਰਕਤ ਕੀਤੀ।
Advertisement
Advertisement
×

