Free Transportation Scheme: ਬਾਬੈਨ ਤੋਂ ਸ਼ੁਰੂ ਹੋਵੇਗੀ ਵਿਦਿਆਰਥੀਆਂ ਲਈ ਮੁਫ਼ਤ ਟਰਾਂਸਪੋਰਟ ਸਕੀਮ: ਮੀਣਾ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਮਈ ਨੂੰ ਬਾਬੈਨ ਬਲਾਕ ਦੇ ਵਿਦਿਆਰਥੀਆਂ ਲਈ ਮੁਫ਼ਤ ਆਵਾਜਾਈ ਯੋਜਨਾ ਦੀ ਸ਼ੁਰੂਆਤ ਕਰਨਗੇ। ਇਹ ਪਹਿਲ ਵਿਕਾਸ ਹਰਿਆਣਾ 2047 ਦੇ ਤਹਿਤ ਸਿੱਖਿਆ ਤੇ ਬੁਨਿਆਦੇ ਢਾਂਚੇ ਦੇ...
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਮਈ ਨੂੰ ਬਾਬੈਨ ਬਲਾਕ ਦੇ ਵਿਦਿਆਰਥੀਆਂ ਲਈ ਮੁਫ਼ਤ ਆਵਾਜਾਈ ਯੋਜਨਾ ਦੀ ਸ਼ੁਰੂਆਤ ਕਰਨਗੇ।
ਇਹ ਪਹਿਲ ਵਿਕਾਸ ਹਰਿਆਣਾ 2047 ਦੇ ਤਹਿਤ ਸਿੱਖਿਆ ਤੇ ਬੁਨਿਆਦੇ ਢਾਂਚੇ ਦੇ ਵਿਕਾਸ ਲਈ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਮੁੱਖ ਮੰਤਰੀ ਦਾ ਉਦੇਸ਼ ਪੇਂਡੂ ਸ਼ਹਿਰੀ ਸਿੱਖਿਆ ਵਿੱਚ ਸਮਾਨਤਾ ਲਿਆਉਣਾ ਹੈ। ਇਹ ਸਿੱਖਿਆ ਨੂੰ ਪਹੁੰਚਯੋਗ ਤੇ ਸੁਰੱਖਿਅਤ ਬਣਾਉਣ ਵੱਲ ਸੂਬਾ ਸਰਕਾਰ ਵਲੋਂ ਚੁੱਕਿਆ ਗਿਆ ਵੱਡਾ ਕਦਮ ਹੈ। ਡੀ ਸੀ ਮੀਣਾ ਬਾਬੈਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਵੀ ਮੌਜੂਦ ਸਨ।
ਡੀ ਸੀ ਨੇ ਕਿਹਾ ਕਿ ਇਹ ਯੋਜਨਾ ਪੇਂਡੂ ਖੇਤਰਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦੇਵੇਗੀ ਜਿਨ੍ਹਾਂ ਨੂੰ ਸਕੂਲ ਜਾਣ ਲਈ ਲੰਮੀ ਦੂਰੀ ਤੈਅ ਕਰਨੀ ਪੈਂਦੀ ਸੀ। ਇਹ ਯੋਜਨਾ ਬਲਾਕ ਬਾਬੈਨ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੀ ਸਫਲਤਾ ਤੋਂ ਬਾਅਦ ਪੂਰੇ ਸੂਬੇ ਵਿੱਚ ਲਾਗੂ ਕਰਨ ਦੀ ਯੋਜਨਾ ਹੈ। ਇਸ ਤਹਿਤ ਸਰਕਾਰੀ ਬੱਸਾਂ ਸਵੇਰੇ ਤੇ ਸ਼ਾਮ ਨਿਰਧਾਰਤ ਰੂਟਾਂ ’ਤੇ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾਣਗੀਆਂ ਤੇ ਵਾਪਸ ਲਿਆਉਣਗੀਆਂ। ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀ ਘਾਟ ਕਾਰਨ ਬਹੁਤ ਸਾਰੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਮੁਫ਼ਤ ਆਵਾਜਾਈ ਇਸ ਨੂੰ ਆਸਾਨ ਬਣਾਏਗੀ। ਹੁਣ ਬੱਚਿਆਂ ਨੂੰ ਨਿੱਜੀ ਵਾਹਨਾਂ ਜਾਂ ਪੈਦਲ ਲੰਮੀ ਦੂਰੀ ਦੀ ਯਾਤਰਾ ਨਹੀਂ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਰੂਟ ਮੈਪਿੰਗ ਅਤੇ ਬੱਸ ਪ੍ਰਬੰਧ ਪੂਰੇ ਕਰ ਲਏ ਹਨ। ਇਸ ਮੌਕੇ ਐੱਸ ਡੀ ਐੱਮ ਅਨਭਵ ਮਹਿਤਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ, ਨਾਇਬ ਤਹਿਸੀਲਦਾਰ ਗੀਤਾ ਰਾਮ, ਬੀ ਈ ਓ ਸਤਿੰਦਰ ਦਹੀਆ, ਸਰਪੰਚ ਸੰਜੀਵ ਅਤੇ ਹੋਰ ਪਤਵੰਤੇ ਮੌਜੂਦ ਸਨ।

