ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਜੁਲਾਈ
ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਦੀ ਮਦਦ ਲਈ ਹਰ ਵੇਲੇ ਤਤਪਰ ਨਰ ਨਰਾਇਣ ਸੇਵਾ ਸਮਿਤੀ ਨੇ ਅੱਜ 60 ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਨੂੰ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਚ ਮਹੀਨਾਵਾਰੀ ਮੁਫਤ ਰਾਸ਼ਨ ਵੰਡਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾਮੁਕਤ ਡੀਐੱਸਪੀ ਕਰਣਰਾਜ ਸਿੰਘ ਤੂਰ ਤੇ ਸਮਿਤੀ ਮੈਂਬਰਾਂ ਨੇ ਰਾਸ਼ਨ ਵੰਡਿਆ। ਉਨ੍ਹਾਂ ਕਿਹਾ ਕਿ ਸਮਿਤੀ ਪਿਛਲੇ 15 ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਲਗਾਤਾਰ ਕਰ ਰਹੀ ਹੈ ਤੇ ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਨੂੰ ਮੁਫਤ ਰਾਸ਼ਨ, ਦਵਾਈਆਂ, ਲੋੜਵੰਦ ਬੱਚਿਆ ਨੂੰ ਪੜ੍ਹਾਈ ਲਈ ਕਿਤਾਬਾਂ, ਫੀਸ, ਬੂਟ, ਜੁਰਾਬਾਂ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਵਿਚ ਸੰਭਵ ਮਦਦ ਕਰ ਰਹੀ ਹੈ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ, ਸਮਿਤੀ ਦੇ ਸਰਪ੍ਰਸਤ ਸੁਸ਼ੀਲ ਠੁਕਰਾਲ ਤੇ ਹੋਰ ਮੈਂਬਰਾਂ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਸਤਪਾਲ ਭਾਟੀਆ, ਵਿਨੋਦ ਅਰੋੜਾ, ਹਰੀਸ਼ ਵਿਰਮਾਨੀ, ਹੈਪੀ ਜੁਨੇਜਾ, ਬਿਟੂ ਬਤੱਰਾ ਮੌਜੂਦ ਸਨ।