ਮੀਡੀਆ ਵੈਲਬੀਇੰਗ ਐਸੋਸੀਏਸ਼ਨ ਦੀ ਯਮੁਨਾਨਗਰ ਜ਼ਿਲ੍ਹਾ ਇਕਾਈ ਵੱਲੋਂ ਜਗਾਧਰੀ ਦੇ ਮੁੱਖ ਪੀ ਡਬਲਿਊ ਡੀ ਰੈਸਟ ਹਾਊਸ ਵਿੱਚ ਪੱਤਰਕਾਰਾਂ ਲਈ ਪਾਲਿਸੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਯਮੁਨਾਨਗਰ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ 10 ਲੱਖ ਰੁਪਏ ਦੀਆਂ ਮੁਫ਼ਤ ਦੁਰਘਟਨਾ ਬੀਮਾ ਪਾਲਿਸੀਆਂ ਵੰਡੀਆਂ।
ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਦੇ ਓ ਐੱਸ ਡੀ ਅਤੇ ਮੁੱਖ ਮੰਤਰੀ (ਹਰਿਆਣਾ) ਦੇ ਸ਼ਿਕਾਇਤ ਨਿਵਾਰਣ ਦੇ ਇੰਚਾਰਜ ਭੋਪਾਲ ਸਿੰਘ ਖਦਰੀ ਨੇ ਕੀਤੀ, ਜਦੋਂ ਕਿ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਮੁਕੇਸ਼ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਯਮੁਨਾਨਗਰ ਦੇ ਐੱਸ ਐੱਸ ਪੀ ਕਮਲਦੀਪ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਐਸੋਸੀਏਸ਼ਨ ਦੇ ਪ੍ਰਧਾਨ ਚੰਦਰਸ਼ੇਖਰ ਧਾਰਨੀ ਅਤੇ ਜਨਰਲ ਸਕੱਤਰ ਸੁਰੇਂਦਰ ਮਹਿਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨਾ ਹੈ। ਐਸੋਸੀਏਸ਼ਨ ਪੱਤਰਕਾਰਾਂ ਨੂੰ 10 ਲੱਖ ਦੀ ਮੁਫਤ ਦੁਰਘਟਨਾ ਬੀਮਾ ਪਾਲਿਸੀ ਦੇ ਨਾਲ-ਨਾਲ 10 ਲੱਖ ਦੀ ਮਿਆਦੀ ਬੀਮਾ ਪਾਲਿਸੀ ਪ੍ਰਦਾਨ ਕਰਦੀ ਹੈ।
ਸਮਾਗਮ ਦੌਰਾਨ ਮਨਮੋਹਨ ਸਿੰਘ ਨੇ ਪੱਤਰਕਾਰੀ ਵਿੱਚ ਏ ਆਈ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰੇਂਦਰ ਮਹਿਤਾ, ਖ਼ਜ਼ਾਨਚੀ ਤਰੁਣ ਕਪੂਰ, ਮੇਵਾ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਦੇਵਦਾਸ ਸ਼ਾਰਦਾ, ਅਵਤਾਰ ਚੁੱਘ, ਨਰੇਸ਼ ਉੱਪਲ, ਕੁਲਵੰਤ ਸਿੰਘ, ਰਾਕੇਸ਼ ਭਾਰਤੀ, ਤਿਲਕ ਭਾਰਦਵਾਜ, ਰੰਜਨਾ ਵਰਮਾ, ਰਜਨੀ ਸੋਨੀ, ਸਰਵਜੀਤ ਬਾਵਾ, ਨਰਿੰਦਰ ਬਖਸ਼ੀ, ਅਰਵਿੰਦ ਸ਼ਰਮਾ, ਰਾਜੀਵ ਰਿਸ਼ੀ ਅਤੇ ਅੰਬਾਲਾ ਤੋਂ ਪਿਊਸ਼ ਜੈਨ ਹਾਜ਼ਰ ਸਨ।

