DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Fraud News: ਵਿਪੁਲ ਲਿਮਟਿਡ ਦਾ CEO ਪੁਨੀਤ ਬੇਰੀਵਾਲਾ ਗ੍ਰਿਫ਼ਤਾਰ

ਵਕੀਲਾਂ ਨਾਲ 6 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ

  • fb
  • twitter
  • whatsapp
  • whatsapp
Advertisement

ਗੁਰੂਗ੍ਰਾਮ ਪੁਲੀਸ ਨੇ ਨਾਮੀ ਰੀਅਲ ਅਸਟੇਟ ਕੰਪਨੀ ‘ਵਿਪੁਲ ਲਿਮਟਿਡ’ (Vipul Limited) ਦੇ CEO ਪੁਨੀਤ ਬੇਰੀਵਾਲਾ ਨੂੰ ਕਈ ਵਕੀਲਾਂ ਨਾਲ ਲਗਭਗ 6 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

62 ਸਾਲਾ ਬੇਰੀਵਾਲਾ ’ਤੇ ਇਲਜ਼ਾਮ ਹੈ ਕਿ ਉਸ ਨੇ ਵਕੀਲਾਂ ਨੂੰ ਇੱਕ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ’ਤੇ ਮੋਟਾ ਮੁਨਾਫ਼ਾ ਦੇਣ ਦਾ ਝਾਂਸਾ ਦਿੱਤਾ, ਪਰ ਰਕਮ ਹਾਸਲ ਕਰਨ ਤੋਂ ਬਾਅਦ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਕੋਈ ਜਵਾਬ ਦਿੱਤਾ। ਪੁਲੀਸ ਨੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

Advertisement

ਜਾਣਕਾਰੀ ਅਨੁਸਾਰ, ਇਹ ਮਾਮਲਾ ਅਕਤੂਬਰ 2025 ਵਿੱਚ ਦਰਜ ਹੋਈ ਇੱਕ ਸ਼ਿਕਾਇਤ ’ਤੇ ਅਧਾਰਤ ਹੈ। ਪੀੜਤ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2024 ਵਿੱਚ ਵਿਪੁਲ ਲਿਮਟਿਡ ਦੇ ਇੱਕ ਪ੍ਰੋਜੈਕਟ ਵਿੱਚ ਨਿਵੇਸ਼ ਕੀਤਾ ਸੀ, ਪਰ CEO ਅਤੇ ਉਸ ਦੇ ਸਾਥੀਆਂ ਨੇ ਭਰੋਸੇ ਵਿੱਚ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਪਿਛਲੇ ਸਾਲ ਅਗਸਤ ਵਿੱਚ ਪੀੜਤਾਂ ਨੇ ‘ਵੀ ਕਲੱਬ’ (V Club) ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।

Advertisement

ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਜਾਂਚ ਦੌਰਾਨ ਸ਼ੁੱਕਰਵਾਰ ਨੂੰ ਬੇਰੀਵਾਲਾ ਨੂੰ ਕਾਬੂ ਕੀਤਾ, ਜਿਸ ਨੇ ਕਬੂਲਿਆ ਹੈ ਕਿ ਉਸ ਨੇ ਵਕੀਲਾਂ ਦੇ ਪੈਸੇ ਹੋਰ ਪ੍ਰੋਜੈਕਟਾਂ ਵਿੱਚ ਲਗਾ ਦਿੱਤੇ ਸਨ। ਪੁਲੀਸ ਹੁਣ ਉਸ ਦੇ ਸਾਥੀਆਂ ਸੁਨੀਲ ਭੰਡਾਰੀ ਅਤੇ ਪ੍ਰਵੀਨ ਗੁਪਤਾ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

Advertisement
×