ਪੱਤਰ ਪ੍ਰੇਰਕ
ਜੀਂਦ, 18 ਅਪਰੈਲ
ਪਿੰਡ ਖਾਪੜ ਕੋਲ ਰੋਡਵੇਜ਼ ਸਮਿਤੀ ਦੀ ਇੱਕ ਬੱਸ ਦੁਆਰਾ ਮੋਟਰਸਾਈਕਲ ਨੂੰ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਚਾਰ ਮੈਂਬਰਾਂ ਦੀ ਕੱਲ੍ਹ ਸ਼ਾਮੀਂ ਮੌਤ ਹੋ ਗਈ। ਉਚਾਨਾ ਪੁਲੀਸ ਨੇ ਚਾਰੇ ਲਾਸ਼ਾਂ ਦਾ ਨਰਵਾਣਾ ਹਸਪਤਾਲ ਤੋਂ ਪੋਸਟਮਾਰਟਮ ਕਰਵਾਕੇ ਲਾਸ਼ਾ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। ਮ੍ਰਿਤਕਾਂ ਦੇ ਵਾਰਸਾਂ ਅਨੁਸਾਰ ਪਿੰਡ ਕੋਥਕਲਾਂ ਵਾਸੀ 55 ਸਾਲਾ ਰੋਸ਼ਨੀ ਦੇਵੀ ਆਪਣੀ ਧੀਅ ਸੀਮਾ ਅਤੇ ਆਪਣੇ ਦੋਹਤੇ ਲਕਸ਼ਿਤ ਨਾਲ ਪਿੰਡ ਦੇ ਬੱਸ ਸਟੈਂਡ ’ਤੇ ਉਚਾਨਾ ਜਾਣ ਵਾਲੇ ਵਾਹਨ ਦੀ ਉਡੀਕ ਵਿੱਚ ਖੜ੍ਹੇ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੇ ਪਿੰਡ ਦਾ ਰਘੁਵੀਰ ਉਨ੍ਹਾਂ ਨੂੰ ਉਚਾਨਾ ਤੱਕ ਲੈ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਮੋਟਰਸਾਈਕਲ ਸਵਾਰ ਰੋਸ਼ਨੀ ਦੇਵੀ, ਉਸਦੀ ਧੀਅ ਸੀਮਾ ਤੇ ਉਸਦੇ ਦੋਹਤੇ ਲਕਸ਼ਿਤ ਦੇ ਨਾਲ ਚਾਲਕ ਰਘੁਵੀਰ ਦੀ ਮੌਤ ਹੋ ਗਈ।