DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਰਿਵਾਰ ਦੇ ਚਾਰ ਜੀਅ ਲਾਪਤਾ

ਪਰਿਵਾਰ ’ਚ ਪਤੀ-ਪਤਨੀ ਤੇ ਦੋ ਬੱਚੇ ਸ਼ਾਮਲ

  • fb
  • twitter
  • whatsapp
  • whatsapp
Advertisement

ਜਗਾਧਰੀ ਥਾਣਾ ਖੇਤਰ ਤੋਂ ਪਤੀ-ਪਤਨੀ ਅਤੇ ਦੋ ਬੱਚੇ ਲਾਪਤਾ ਹੋ ਗਏ। ਪਰਿਵਾਰ 10 ਅਗਸਤ ਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ, ਉਹ ਜਲੰਧਰ ਵਿੱਚ ਦੋਸਤ ਦੇ ਵਿਆਹ ਵਿੱਚ ਜਾ ਰਹੇ ਹਨ। ਚਾਰ ਤੋਂ ਪੰਜ ਦਿਨਾਂ ’ਚ ਵਾਪਸ ਆ ਜਾਣਗੇ ਪਰ ਉਨ੍ਹਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਹਨ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਜਗਾਧਰੀ ਵਿੱਚ ਅਗਰਵਾਲ ਮੈਟਲ ਇਲਾਕੇ ਦੀ ਬੀਨਾ ਰਾਣੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ, ਜੋ ਵਿਆਹੇ ਹੋਏ ਹਨ ਤੇ ਵੱਖਰੇ ਵੱਖਰੇ ਰਹਿੰਦੇ ਹਨ। ਉਸ ਦਾ ਵਿਚਕਾਰਲਾ ਪੁੱਤਰ ਰਾਕੇਸ਼ ਕੁਮਾਰ (39), ਆਪਣੀ ਪਤਨੀ ਪੂਜਾ ਰਾਣੀ (34) ਆਪਣੇ ਬੱਚਿਆਂ ਮਿਨਾਕਸ਼ੀ (9) ਤੇ ਮੁਕੁਲ (14) ਨਾਲ ਰਹਿੰਦਾ ਹੈ, ਜੋ ਸਟੀਲ ਦਾ ਕਾਰੋਬਾਰ ਕਰਦਾ ਹੈ। ਬੀਨਾ ਅਨੁਸਾਰ ਰਾਕੇਸ਼ 10 ਅਗਸਤ ਨੂੰ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਆਪਣੇ ਦੋਸਤ ਦੇ ਵਿਆਹ ਲਈ ਜਲੰਧਰ (ਪੰਜਾਬ) ਜਾਣ ਦਾ ਕਹਿ ਕੇ ਨਿਕਲਿਆ ਸੀ। ਰਾਕੇਸ਼ ਦੇ ਚਚੇਰੇ ਭਰਾ ਵਰਿੰਦਰ ਕੁਮਾਰ ਨੇ ਉਸ ਨੂੰ ਜਗਾਧਰੀ ਬੱਸ ਸਟੈਂਡ ਤੋਂ ਬੱਸ ਵਿੱਚ ਬਿਠਾ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਰਾਕੇਸ਼ ਤੇ ਉਸ ਦੇ ਪਰਿਵਾਰ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ ਪਰ ਉਹ ਅੱਜ ਤੱਕ ਵਾਪਸ ਨਹੀਂ ਆਏ। ਜਾਂਚ ਅਧਿਕਾਰੀ ਸਚਿਨ ਵਾਲੀਆ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ‘ਤੇ ਲਾਪਤਾ ਦਾ ਕੇਸ ਦਰਜ ਕਰ ਲਿਆ ਹੈ।

Advertisement
Advertisement
×