ਫਾਊਂਡੇਸ਼ਨ ਨੇ ਲੋੜਵੰਦਾਂ ਨੂੰ ਪੁਸਤਕਾਂ ਵੰਡੀਆਂ
ਵਿਕਟੋਰਾ ਲਾਈਫ ਫਾਊਂਡੇਸ਼ਨ ਵੱਲੋਂ ਕਿਤਾਬ ਦਾਨ ਮੁਹਿੰਮ ਚਲਾਈ ਗਈ। ਫਾਊਂਡੇਸ਼ਨ ਕੇ ਡਾਇਰੈਕਟਰ ਐੱਸ. ਐੱਸ. ਬੰਗਾ ਦੇ ਮਾਰਗਦਰਸ਼ਨ ਵਿੱਚ ਇਸ ਪਹਿਲ ਨਾਲ ਲੋੜਵੰਦ ਬੱਚਿਆਂ ਅਤੇ ਨੌਜਵਾਨਾਂ ਨੂੰ ਮੁਫ਼ਤ ਅਧਿਐਨ ਸਮੱਗਰੀ ਉਪਲਬਧ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਨੂੰ ਬਿਹਤਰ...
Advertisement
ਵਿਕਟੋਰਾ ਲਾਈਫ ਫਾਊਂਡੇਸ਼ਨ ਵੱਲੋਂ ਕਿਤਾਬ ਦਾਨ ਮੁਹਿੰਮ ਚਲਾਈ ਗਈ। ਫਾਊਂਡੇਸ਼ਨ ਕੇ ਡਾਇਰੈਕਟਰ ਐੱਸ. ਐੱਸ. ਬੰਗਾ ਦੇ ਮਾਰਗਦਰਸ਼ਨ ਵਿੱਚ ਇਸ ਪਹਿਲ ਨਾਲ ਲੋੜਵੰਦ ਬੱਚਿਆਂ ਅਤੇ ਨੌਜਵਾਨਾਂ ਨੂੰ ਮੁਫ਼ਤ ਅਧਿਐਨ ਸਮੱਗਰੀ ਉਪਲਬਧ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਨੂੰ ਬਿਹਤਰ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਕਿਹਾ, “ਪੁਸਤਕਾਂ ਗਿਆਨ ਅਤੇ ਮੌਕੇ ਦਾ ਮਹੱਤਵਪੂਰਨ ਮਾਧਿਅਮ ਹਨ। ਇਹ ਜੀਵਨ ਵਿੱਚ ਸਕਾਰਾਤਮਕ ਸੁਧਾਰ ਲਿਆਉਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਾਗਜ਼ ਦਾ ਜ਼ਿਆਦਾ ਉਪਯੋਗ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਪਾ ਰਿਹਾ ਹੈ।
ਇੱਕ ਟਨ ਕਾਗਜ਼ ਦੇ ਉਤਪਾਦ ਲਈ ਲਗਭਗ 17 ਦਰੱਖ਼ਤਾਂ ਦੀ ਕਟਾਈ ਹੁੰਦੀ ਹੈ ਜਦੋਂ ਕਿ ਇਸ ਪ੍ਰਕਿਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਅਤੇ ਊਰਜਾ ਦੀ ਖ਼ਪਤ ਹੁੰਦੀ ਹੈ। ਅਨੁਮਾਨਤ ਤੌਰ ’ਤੇ ਇੱਕ ਟਨ ਕਾਗਜ਼ ਬਣਾਉਣ ਵਿੱਚ ਲਗਭਗ 26,00 ਲੀਟਰ ਪਾਣੀ ਦਾ ਉਪਯੋਗ ਹੁੰਦਾ ਹੈ, ਜੋ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਨੂੰ ਪ੍ਰਭਾਵਿਤ ਕਰਦਾ ਹੈ।
Advertisement
Advertisement
Advertisement
×

