DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੋਰਮ ਵੱਲੋਂ ਉਪ ਕੁਲਪਤੀ ਨੂੰ ਸਹਿਯੋਗ ਦਾ ਭਰੋਸਾ

ਸੀਨੀਅਰ ਸਿਟੀਜ਼ਨ ਫੋਰਮ ਦੀ ਚੌਧਰੀ ਰਣਵੀਰ ਸਿੰਘ ’ਵਰਸਿਟੀ ਦੇ ਉਪ ਕੁਲਪਤੀ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਉਪ ਕੁਲਪਤੀ ਪ੍ਰੋ. ਰਾਮਪਾਲ ਸੈਣੀ ਨੂੰ ਸਨਮਾਨਤ ਕਰਦੇ ਹੋਏ।
Advertisement

ਸੀਨੀਅਰ ਸਿਟੀਜ਼ਨ ਫੋਰਮ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨੇ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਮਪਾਲ ਸੈਣੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਫੋਰਮ ਦੇ ਮੈਂਬਰਾਂ ਨੇ ਉਪ ਕੁਲਪਤੀ ਰਾਮਪਾਲ ਸੈਣੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਵਧਾਈ ਦਿੱਤੀ।

ਸਵਾਗਤੀ ਪ੍ਰੋਗਰਾਮ ਤਹਿਤ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਡਾ. ਏ ਕੇ ਚਾਵਲਾ ਨੇ ਯੂਨੀਵਰਸਿਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਸਮਾਜ ਹਿੱਤ, ਸਿੱਖਿਆ, ਸੰਸਕਾਰ ਅਤੇ ਜਨ-ਕਲਿਆਣ ਨਾਲ ਜੁੜੇ ਕਿਸੇ ਵੀ ਕੰਮ ਲਈ ਸੀਨੀਅਰ ਸ਼ਿਟੀਜ਼ਨ ਫੋਰਮ ਹਰ ਤਰ੍ਹਾਂ ਤੋਂ ਯੂਨੀਵਰਸਿਟੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਹੇਗਾ। ਇਸ ਮੌਕੇ ਜਨਰਲ ਸਕੱਤਰ ਐੱਸ ਪੀ ਭਾਰਦਵਾਜ, ਸੀਨੀਅਰ ਉਪ ਪ੍ਰਧਾਨ ਪੀ ਸੀ ਜੈਨ, ਸਹਿ-ਸਕੱਤਰ ਸੁਭਾਸ਼ ਪਾਹਵਾ, ਡਾ. ਮਹਾਂਵੀਰ ਮਿੱਤਲ, ਉਸ਼ਾ ਚਾਵਲਾ, ਵਰਿੰਦਰ ਲਾਠਰ, ਜੋਗਿੰਦਰ ਪਾਹਵਾ, ਇਸਵਰਦੱਤ ਕੌਸ਼ਿਕ ਅਤੇ ਰਾਜ ਕੁਮਾਰ ਸੇਤੀਆ ਆਦਿ ਹਾਜ਼ਰ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਅਤੇ ਸਿੱਖਿਆ ਦਾ ਵਿਕਾਸ ਸਾਡੇ ਸਾਰਿਆਂ ਦੀ ਸਾਮੂਹਿਕ ਜਿੰਮੇਵਾਰੀ ਹੈ।

Advertisement

Advertisement
Advertisement
×