DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਬਕਾ ਪ੍ਰਿੰਸੀਪਲ ਨੂੰ ਰਾਸ਼ਟਰਪਤੀ ਵੱਲੋਂ ਆਨਰੇਰੀ ਮੇਜਰ ਦਾ ਰੈਂਕ

ਕਾਲਜ ’ਚ ਐੱਨ ਸੀ ਸੀ ਕੈਡਿਟਾਂ ਨੇ ਗਾਰਡ ਆਫ ਆਨਰ ਦਿੱਤਾ

  • fb
  • twitter
  • whatsapp
  • whatsapp
featured-img featured-img
ਸਾਬਕਾ ਪ੍ਰਿੰਸੀਪਲ ਮੇਜਰ ਡਾ. ਹਰਿੰਦਰ ਸਿੰਘ ਕੰਗ ਦਾ ਸਨਮਾਨ ਕਰਦੇ ਹੋਏ ਐੱਨ ਸੀ ਸੀ ਅਧਿਕਾਰੀ ਅਤੇ ਕਾਲਜ ਪ੍ਰਬੰਧਕ।
Advertisement

ਗੁਰੂ ਨਾਨਕ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਨਰੇਰੀ ਮੇਜਰ ਦਾ ਰੈਂਕ ਪ੍ਰਦਾਨ ਕੀਤਾ ਗਿਆ। ਕਾਲਜ ਵੱਲੋਂ ਉਨ੍ਹਾਂ ਦਾ ਸੁਆਗਤ ਕਰਨ ਲਈ ਸ਼ਾਨਦਾਰ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਡਾ. (ਲੈਫਟੀਨੈਂਟ) ਜੋਸ਼ਪ੍ਰੀਤ ਸਿੰਘ ਅਤੇ ਸੂਬੇਦਾਰ ਮੇਜਰ ਜਸਵੰਤ ਸਿੰਘ ਦੀ ਨਿਗਰਾਨੀ ਹੇਠ ਐੱਨ ਸੀ ਸੀ ਕੈਡਿਟਾਂ ਦੁਆਰਾ ਕਮਾਂਡਿੰਗ ਅਫਸਰ ਦੀ ਅਗਵਾਈ ਵਿੱਚ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਮੌਜੂਦ ਵਿਸ਼ੇਸ਼ ਮਹਿਮਾਨਾਂ ਵਿੱਚ ਮੁੱਖ ਮਹਿਮਾਨ ਕਮਾਂਡਿੰਗ ਅਫਸਰ ਕਰਨਲ ਪੰਕਜ ਪਾਰਿਕ, ਉਪ ਪ੍ਰਧਾਨ ਮੇਜਰ ਰਾਜਿੰਦਰ ਸਿੰਘ ਭੱਟੀ, ਜਨਰਲ ਸਕੱਤਰ ਸਰਦਾਰ ਬਲਵੰਤ ਸਿੰਘ ਬਾਂਗਾ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, 14 ਹਰਿਆਣਾ ਬਟਾਲੀਅਨ ਐੱਨ ਸੀ ਸੀ (ਯਮੁਨਾਨਗਰ) ਦੇ ਅਧਿਕਾਰੀ ਅਤੇ ਮੈਂਬਰ, ਕਾਲਜ ਸਟਾਫ, ਵਿਦਿਆਰਥੀ, ਕਾਲਜ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਕਵੀ ਗੁਰਦਿਆਲ ਸਿੰਘ ਨਿੰਮਰ, ਡਾ. ਹਰਿੰਦਰ ਸਿੰਘ ਕੰਗ ਦੇ ਪਿਤਾ ਐਡਵੋਕੇਟ ਅਜਾਇਬ ਸਿੰਘ ਕੰਗ ਅਤੇ ਉਨ੍ਹਾਂ ਦੀਆਂ ਧੀਆਂ ਹਰਪਲਕ ਕੌਰ ਕੰਗ ਤੇ ਹਰਮੁਸਕਾਨ ਕੌਰ ਕੰਗ ਅਤੇ ਹੋਰ ਪਤਵੰਤੇ ਮੌਜੂਦ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਮੇਜਰ ਭੱਟੀ ਨੇ ਡਾ. ਹਰਿੰਦਰ ਸਿੰਘ ਕੰਗ ਨੂੰ ਆਨਰੇਰੀ ਮੇਜਰ ਦਾ ਦਰਜਾ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ। ‘ਪਾਈਪਿੰਗ ਸਮਾਰੋਹ’ ਦੌਰਾਨ ਡਾ. ਹਰਿੰਦਰ ਸਿੰਘ ਕੰਗ ਨੂੰ ਰਸਮੀ ਤੌਰ ’ਤੇ ਆਨਰੇਰੀ ਮੇਜਰ ਦਾ ਦਰਜਾ ਦਿੱਤਾ ਗਿਆ। ਕਾਮਰਸ ਵਿਭਾਗ ਦੀ ਮੁਖੀ ਡਾ. ਜਸਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।

Advertisement
Advertisement
×