ਸਾਬਕਾ ਸੰਸਦੀ ਸਕੱਤਰ ਰਾਣਾ ਇਨੈਲੋ ਦੇ ਹੋਏ

ਸਾਬਕਾ ਸੰਸਦੀ ਸਕੱਤਰ ਰਾਣਾ ਇਨੈਲੋ ਦੇ ਹੋਏ

ਸ਼ਿਆਮ ਸਿੰਘ ਰਾਣਾ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ।

ਦਵਿੰਦਰ ਸਿੰਘ

ਯਮੁਨਾਨਗਰ, 17 ਅਕਤੂਬਰ

ਹਰਿਆਣਾ ਦੇ ਸਾਬਕਾ ਸੰਸਦੀ ਸਕੱਤਰ ਸ਼ਿਆਮ ਸਿੰਘ ਰਾਣਾ ਅੱਜ ਇਨੈਲੋ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨੈਲੋ ਪਾਰਟੀ ਵਿੱਚ ਆਪਣੇ ਸੈਂਕੜੇ ਸਮਰਥਕਾਂ ਨਾਲ ਆਉਣ ਮਗਰੋਂ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਇੱਕੋ ਥੈਲੀ ਦੇ ਚੱਟੇ ਵੱਟੇ ਹਨ । ਦੋਹਾਂ ਦਲਾਂ ਨੇ ਪਹਿਲਾਂ ਖੇਤੀ ਸਬੰਧੀ ਬਿੱਲਾਂ ਦਾ ਸਮਰਥਨ ਕੀਤਾ ਅਤੇ ਬਾਅਦ ਵਿੱਚ ਸੱਤਾ ਤੋਂ ਬਾਹਰ ਹੁੰਦੇ ਸਾਰ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸ੍ਰੀ ਰਾਣਾ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਨ । ਉਨ੍ਹਾਂ ਕਿਹਾ ਕਿ ਉਹ 2009 ਭਾਜਪਾ ਦੀ ਟਿਕਟ ’ਤੇ ਰਾਦੌਰ ਹਲਕੇ ਤੋਂ ਜਿੱਤੇ ਸਨ। 2014 ਵਿੱਚ ਵੀ ਉਹ ਵਿਧਾਇਕ ਬਣੇ। ਇਨੈਲੋ ਪਾਰਟੀ ਦੇ ਸੂਤਰਾਂ ਮੁਤਾਬਕ ਜਲਦੀ ਹੀ ਉਨ੍ਹਾਂ ਨੂੰ ਪ੍ਰਦੇਸ਼ ਪੱਧਰ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ । ਇਸ ਮੌਕੇ ਵਿਧਾਇਕ ਦਿਲਬਾਗ ਸਿੰਘ, ਜਾਹਿਦ ਖਾਨ, ਪੁਸ਼ਪਿੰਦਰ ਗੁੱਜਰ, ਮਨਖਾਨ ਸਿੰਘ, ਰਿਸ਼ੀਪਾਲ, ਦਿਲਬਾਗ ਰਾਣਾ, ਡਾ. ਨਰੇਸ਼ ਸਾਰਣ, ਗੋਲਡੀ ਭੋਗਪੁਰ,ਆਰਿਫ ਖੇੜੀ, ਕੁਲਭੂਸ਼ਨ ਰਾਣਾ, ਨਿਆਜ ਸਿੰਘ ਮੌਜੂਦ ਸਨ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All