DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਕਬੱਡੀ ਖਿਡਾਰੀ 538 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਨੇ ਰਾਏਪੁਰ ਰਾਣੀ-ਨਰਾਇਣਗੜ੍ਹ ਰੋਡ 'ਤੇ ਪਿਆਰੇਵਾਲਾ ਪਿੰਡ ਕੋਲ ਨਾਕਾਬੰਦੀ ਦੌਰਾਨ ਤਰਨਤਾਰਨ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਉਰਫ਼ ਲਾਲੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਉਸ ਦੀ ਗੱਡੀ ਵਿੱਚੋਂ 538 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਨੇ ਰਾਏਪੁਰ ਰਾਣੀ-ਨਰਾਇਣਗੜ੍ਹ ਰੋਡ 'ਤੇ ਪਿਆਰੇਵਾਲਾ ਪਿੰਡ ਕੋਲ ਨਾਕਾਬੰਦੀ ਦੌਰਾਨ ਤਰਨਤਾਰਨ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਉਰਫ਼ ਲਾਲੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਉਸ ਦੀ ਗੱਡੀ ਵਿੱਚੋਂ 538 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਲਗਪਗ 1.05 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲੀਸ ਨੇ ਰਾਏਪੁਰ ਰਾਣੀ ਥਾਣੇ ਵਿੱਚ ਉਸ ਦੇ ਵਿਰੁੱਧ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21ਸੀ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲੀਸ ਨੇ ਦੱਸਿਆ ਕਿ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ। ਉਹ ਕਥਿਤ ਤੌਰ 'ਤੇ ਪੰਜਾਬ ਤੋਂ ਹੈਰੋਇਨ ਲਿਆਉਂਦਾ ਸੀ ਅਤੇ ਪੰਚਕੂਲਾ ਇਲਾਕੇ ਵਿੱਚ ਸਪਲਾਈ ਕਰਦਾ ਸੀ। ਮੁਲਜ਼ਮ ਇੱਕ ਸਾਬਕਾ ਸੂਬਾ ਪੱਧਰੀ ਕਬੱਡੀ ਖਿਡਾਰੀ ਹੈ ਅਤੇ ਉਸ 'ਤੇ ਪੰਜਾਬ ਵਿੱਚ ਇਰਾਦਾ-ਏ-ਕਤਲ ਅਤੇ ਧੋਖਾਧੜੀ ਸਮੇਤ ਦੋ ਅਪਰਾਧਿਕ ਮਾਮਲੇ ਦਰਜ ਹਨ।

Advertisement

ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਮੁੱਖ ਸਪਲਾਇਰ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਆਧਾਰ 'ਤੇ ਟੀਮਾਂ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਨੈੱਟਵਰਕ ਵਿੱਚ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।

Advertisement

ਡੀ ਸੀ ਪੀ (ਕ੍ਰਾਈਮ ਅਤੇ ਟ੍ਰੈਫਿਕ) ਨੇ ਦੱਸਿਆ ਕਿ 2026 ਦੇ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਤਹਿਤ 37 ਮਾਮਲੇ ਦਰਜ ਕੀਤੇ ਹਨ ਅਤੇ 18 ਮੁੱਖ ਸਪਲਾਇਰਾਂ ਸਮੇਤ 58 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲੀਸ ਨੇ 5.141 ਕਿਲੋ ਹੈਰੋਇਨ, 27 ਕਿਲੋ ਚੂਰਾ ਪੋਸਤ, 6.296 ਕਿਲੋ ਗਾਂਜਾ, 1.558 ਕਿਲੋ ਚਰਸ, 710 ਗ੍ਰਾਮ ਅਫ਼ੀਮ ਅਤੇ 40,200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਪਗ 8.85 ਕਰੋੜ ਰੁਪਏ ਹੈ।

ਇਸ ਤੋਂ ਇਲਾਵਾ, ਤਿੰਨ ਨਸ਼ਾ ਤਸਕਰਾਂ, ਜਿਸ ਵਿੱਚ ਪਿੰਜੌਰ ਦੇ ਅਮਰ ਸਿੰਘ, ਪੰਚਕੂਲਾ ਦੇ ਸੁਲਤਾਨ ਅਤੇ ਉੱਤਰ ਪ੍ਰਦੇਸ਼ ਦੇ ਅਭਿਸ਼ੇਕ (ਜੋ ਹੁਣ ਪੰਚਕੂਲਾ ਦੇ ਸੈਕਟਰ-14 ਵਿੱਚ ਰਹਿ ਰਿਹਾ ਹੈ) ਦੀਆਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਗਈਆਂ ਜਾਇਦਾਦਾਂ 'ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ।

Advertisement
×