ਕੂੜਾ ਚੁੱਕਣ ਵਾਲੇ ਵਾਹਨਾਂ ਨੂੰ ਝੰਡੀ ਦਿਖਾਈ
ਨਰਵਾਣਾ ਵਿੱਚ ਘਰ ਘਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਇਸ ਸਬੰਧੀ 30 ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਰਵਾਣਾ ਵਾਸੀਆਂ ਦਾ ਸ਼ਹਿਰ ਦੀ ਸੁੰਦਰਤਾ ਅਤੇ ਸਵੱਛਤਾ ਦਾ ਸੁਪਨਾ ਹੁਣ ਪੂਰਾ ਹੋਵੇਗਾ, ਜਦੋਂਕਿ ਇਸਦੇ ਲਈ ਨਗਰ ਪਰਿਸ਼ਦ ਨਰਵਾਣਾ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਘਰ-ਘਰ ਕੂੜਾ ਚੁੱਕਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜ ਸਾਲਾਂ ਤੱਕ ਲਗਾਤਾਰ ਚੱਲਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਆਰਾਮ ਘਰ ਵਿੱਚ ਕੂੜਾ ਚੁੱਕਣ ਵਾਲੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤੀ। ਇਸ ਮੌਕੇ ਡੀ ਐੱਮ ਸੀ ਸੁਰਿੰਦਰ ਦੁਹਨ, ਈ ਓ ਰਵਿੰਦਰ ਕੁਮਾਰ, ਚੇਅਰਪਰਸਨ ਮੁਕੇਸ਼ ਵਿਸ਼ਾਲ ਮਿਰਧਾ, ਹਾਈ ਟੈੱਕ ਸਕਿਊਰਿਟੀ ਸਰਵਿਸਿਜ਼ ਜੀਂਦ ਪ੍ਰੋਪਰਾਈਟਰ ਸੁਨੀਲ ਰੇਢੂ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰੀ ਬੇਦੀ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਵਿੱਚ ਲੋਕਾਂ ਦੀ ਭਾਗੀਦਾਰੀ ਦੇ ਸਹਿਯੋਗ ਦੀ ਪੂਰਾ ਲੋੜ ਹੈ। ਉਨ੍ਹਾਂ ਦੱਸਿਆ ਕਿ ਸਵੱਛਤਾ ਮੁਹਿੰਮ ਅਤੇ ਘਰ-ਘਰ ਕੂੜਾ ਚੁੱਕਣ ਲਈ 9 ਕਰੋੜ 81 ਲੱਖ ਰੁਪਏ ਦਾ ਟੈਂਡਰ ਅਲਾਟ ਕੀਤਾ ਗਿਆ ਹੈ। ਨਰਵਾਣਾ ਸੁੰਦਰ ਅਤੇ ਪੂਰਨ ਰੂਪ ਨਾਲ ਸਵੱਛ ਬਣੇ, ਇਸਦੇ ਲਈ ਯੂ ਐਂਡ ਬੀ ਵਿਭਾਗ ਵੱਲੋਂ ਵਿਸਤ੍ਰਤ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਕੂੜਾ ਚੁੱਕਣ ਦੀ ਪ੍ਰੀਕਿਰਿਆ ਵਿੱਚ ਲੱਗੇ ਸਾਰੇ ਵਾਹਨਾਂ ਉੱਤੇ ਟ੍ਰਿਪਰ ਕੋਡ ਲਗਾਇਆ ਜਾਵੇਗਾ, ਜਿਸਨੂੰ ਹਰ ਪਰਿਵਾਰ ਨਾਲ ਜੋੜਿਆ ਜਾਵੇਗਾ।
