DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਾਇਰ ਬ੍ਰਿਗੇਡ ਕਰਮਚਾਰੀ ਭੁੱਖ ਹੜਤਾਲ ’ਤੇ ਡਟੇ

ਹਰਿਆਣਾ ਦਮਕਲ ਕੇਂਦਰ ਵਿਭਾਗ ਕਰਮਚਾਰੀ ਯੂਨੀਅਨ ਦੀ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੁਰੂ ਕੀਤੀ ਹੜਤਾਲ ਤਹਿਤ ਨਰਵਾਣਾ ਵਿੱਚ ਵੀ ਭੁੱਖ ਹੜਤਾਲ ਜਾਰੀ ਹੈ। ਹੜਤਾਲ ਦੇ 20ਵੇਂ ਦਿਨ ਧਰਨੇ ਦੀ ਪ੍ਰਧਾਨਗੀ ਵਿਨੋਦ ਕੁਮਾਰ ਨੇ ਕੀਤੀ। ਇਸ ਦੌਰਾਨ ਮੰਚ ਸੰਚਾਲਨ ਬਲਾਕ ਨਰਵਾਣਾ ਦੇ...

  • fb
  • twitter
  • whatsapp
  • whatsapp
featured-img featured-img
ਭੁੱਖ ਹੜਤਾਲ ਉੱਤੇ ਬੈਠੇ ਫਾਇਰ ਮੁਲਾਜ਼ਮ। -ਫੋਟੋ: ਮਿੱਤਲ
Advertisement

ਹਰਿਆਣਾ ਦਮਕਲ ਕੇਂਦਰ ਵਿਭਾਗ ਕਰਮਚਾਰੀ ਯੂਨੀਅਨ ਦੀ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੁਰੂ ਕੀਤੀ ਹੜਤਾਲ ਤਹਿਤ ਨਰਵਾਣਾ ਵਿੱਚ ਵੀ ਭੁੱਖ ਹੜਤਾਲ ਜਾਰੀ ਹੈ। ਹੜਤਾਲ ਦੇ 20ਵੇਂ ਦਿਨ ਧਰਨੇ ਦੀ ਪ੍ਰਧਾਨਗੀ ਵਿਨੋਦ ਕੁਮਾਰ ਨੇ ਕੀਤੀ। ਇਸ ਦੌਰਾਨ ਮੰਚ ਸੰਚਾਲਨ ਬਲਾਕ ਨਰਵਾਣਾ ਦੇ ਪ੍ਰਧਾਨ ਰਾਜਾ ਸਿੰਘ ਗੁਰਥਲੀ ਨੇ ਕੀਤਾ। ਅੱਜ ਯੂਨੀਅਨ ਦੇ ਦੋ ਕਰਮਚਾਰੀ ਸੂਬਾ ਉਪ-ਪ੍ਰਧਾਨ ਸਤਿਆਵਾਨ ਪਾਨੂੰ ਅਤੇ ਐੱਫ ਓ ਕਪਿਲ ਦੀ ਭੁੱਖ ਹੜਤਾਲ ’ਤੇ ਬੈਠੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਨਰਵਾਣਾ ਬਲਾਕ ਪ੍ਰਧਾਨ ਨੇ ਦੱਸਿਆ ਕਿ ਫਾਇਰ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ। ਉਨ੍ਹਾਂ ਦੀਆਂ ਮੰਗਾਂ ਵਿੱਚ ਫ਼ਰੀਦਾਬਾਦ ਵਿੱਚ ਸ਼ਹੀਦ ਹੋਏ ਦੋ ਫਾਇਰ ਕਰਮਚਾਰੀਆਂ ਭਵੀ ਚੰਦ ਸ਼ਰਮਾ ਅਤੇ ਰਣਵੀਰ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ, ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ, ਕਰਮਚਾਰੀ ਨੂੰ ਸ਼ਹੀਦ ਦਾ ਦਰਜਾ, ਕੱਚੇ ਫਾਇਰ ਕਰਮਚਾਰੀਆਂ ਨੂੰ 58 ਸਾਲਾਂ ਦੀ ਉਮਰ ਤੱਕ ਨੌਕਰੀ ਦੀ ਗਾਰੰਟੀ, ਪੇਅ-ਰੋਲ ਅਤੇ ਕੌਸ਼ਲ ਕਰਮਚਾਰੀਆਂ ਦੇ ਵੇਤਨ ਵਿੱਚ ਵਾਧਾ, ਕਰਮਚਾਰੀਆਂ ਨੂੰ 5 ਹਜ਼ਾਰ ਰੁਪਏ ਜ਼ੋਖ਼ਮ ਭੱਤਾ, 7500 ਰੁਪਏ ਵਰਦੀ ਭੱਤਾ, 500 ਰੁਪਏ ਧੁਆਈ ਭੱਤਾ, ਨਿਯਮਿਤ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਏ ਸੀ ਪੀ ਅਤੇ ਤਰੱਕੀ ਦਾ ਲਾਭ, ਕੱਚੇ ਦਮਕਲ ਕਰਮਚਾਰੀਆਂ ਨੂੰ ਐੱਲ ਟੀ ਸੀ ਦਾ ਲਾਭ, ਸਾਰੇ ਦਮਕਲ ਕਰਮਚਾਰੀਆਂ ਨੂੰ ਤਿਉਹਾਰੀ ਛੁੱਟੀਆਂ ਵਿੱਚ ਕੰਮ ਕਰਨ ਦੇ ਬਦਲੇ ਇੱਕ ਮਹੀਨੇ ਦਾ ਵਾਧੂ ਵੇਤਨ ਆਦਿ 22 ਸੂਤਰੀ ਮੰਗਾਂ ਰੱਖੀ ਗਈਆਂ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਧਰਨਾ ਅਤੇ ਭੁੱਖ ਹੜਤਾਲ ਜਾਰੀ ਰਹੇਗੀ।

Advertisement
Advertisement
×