ਅੰਬਾਲਾ ’ਚ ਪਿਉ ਤੇ ਪੁੱਤ ਨੂੰ ਗੋਲੀ ਮਾਰ ਕੇ ਗੱਡੀ ਖੋਹੀ

ਅੰਬਾਲਾ ’ਚ ਪਿਉ ਤੇ ਪੁੱਤ ਨੂੰ ਗੋਲੀ ਮਾਰ ਕੇ ਗੱਡੀ ਖੋਹੀ

ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 3 ਜੁਲਾਈ

ਅੰਬਾਲਾ ਸ਼ਹਿਰ ਵਿੱਚ ਪਿਉ ਤੇ ਪੁੱਤ ਨੂੰ ਗੋਲੀ ਮਾਰ ਕੇ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਤਾਬਿਕ ਪਾਲਿਕਾ ਵਿਹਾਰ ਵਾਸੀ ਵਪਾਰੀ ਗੁਲਸ਼ਨ ਕੁਮਾਰ (64) ਅਤੇ ਉਸ ਦਾ ਬੇਟਾ ਪਾਰਸ ਭਾਟੀਆ (28) ਸ਼ਹਿਰ ਦੀ ਮਾਣਕਪੁਰ ਰੋਡ ਸਥਿਤ ਆਪਣਾ ਪਲਾਟ ਦੇਖਣ ਗਏ ਸਨ। ਇਸੇ ਦੌਰਾਨ ਇਕ ਐਕਟਿਵਾ ਸਵਾਰ ਵਿਅਕਤੀ ਆਇਆ ਤੇ ਗੁਲਸ਼ਨ ਕੁਮਾਰ ਕੋਲੋਂ ਗੱਡੀ ਦੀ ਚਾਬੀ ਮੰਗਣ ਲੱਗਿਆ। ਹਸਪਤਾਲ ਵਿੱਚ ਦਾਖ਼ਲ ਪਾਰਸ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਦੀ ਗੱਲ ਸਮਝ ਨਾ ਆਈ ਅਤੇ ਫਿਰ ਜਦੋਂ ਚਾਬੀ ਉਸ ਵੱਲ ਸੁੱਟੀ ਤਾਂ ਉਸ ਨੇ ਪਿਸਤੌਲ ਨਾਲ ਦੋਹਾਂ ’ਤੇ ਗੋਲੀ ਚਲਾ ਦਿੱਤੀ। ਇਸ ਮਗਰੋਂ ਉਹ ਉਨ੍ਹਾਂ ਦੀ ਆਈ-20 ਕਾਰ ਲੁੱਟ ਕੇ ਚੰਡੀਗੜ੍ਹ ਵੱਲ ਫ਼ਰਾਰ ਹੋ ਗਿਆ। ਇਸ ਵਾਰਦਾਤ ਦੌਰਾਨ ਗੁਲਸ਼ਨ ਕੁਮਾਰ ਦੀ ਲੱਤ ਵਿੱਚ ਗੋਲੀ ਵੱਜੀ, ਜਦੋਂ ਕਿ ਉਸ ਦੇ ਬੇਟੇ ਪਾਰਸ ਦੀ ਲੱਤ ਵਿੱਚੋਂ ਗੋਲੀ ਪਾਰ ਹੋ ਗਈ। ਗੁਲਸ਼ਨ ਕੁਮਾਰ ਨੇ ਆਪਣੇ ਦੋਸਤ ਸੰਦੀਪ ਸਚਦੇਵਾ ਨੂੰ ਵਾਰਦਾਤ ਬਾਰੇ ਸੂਚਿਤ ਕੀਤਾ, ਜਿਸ ਨੇ ਮੌਕੇ ’ਤੇ ਪਹੁੰਚ ਕੇ ਪਿਉ-ਪੁੱਤ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਸੂਚਨਾ ਮਿਲਣ ’ਤੇ ਥਾਣਾ ਅੰਬਾਲਾ ਸਦਰ ਪੁਲੀਸ ਵੀ ਹਸਪਤਾਲ ਪਹੁੰਚ ਗਈ। ਡੀਐੱਸਪੀ ਜੋਗਿੰਦਰ ਸ਼ਰਮਾ ਨੇ ਦੱਸਿਆ ਕਿ ਸਕੂਟੀ ’ਤੇ ਆਏ ਅਣਪਛਾਤੇ ਵਿਅਕਤੀ ਨੇ ਗੰਨ ਪੁਆਇੰਟ ’ਤੇ ਗੱਡੀ ਖੋਹੀ ਅਤੇ ਪਿਉ-ਪੁੱਤ ’ਤੇ ਗੋਲੀ ਚਲਾ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਸੀਆਈਏ ਸਮੇਤ ਪੁਲੀਸ ਥਾਣੇ ਦੀਆਂ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਆਂਢੀ ਸੂਬੇ ਵਿਚ ਵੀ ਨਾਕਾਬੰਦੀ ਕਰਵਾ ਦਿੱਤੀ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All