DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Farmers Protest: ਕਿਸਾਨਾਂ ਵੱਲੋਂ ਝੋਨੇ ਦੀ ਖ਼ਰੀਦ ’ਚ ਮੁਸ਼ਕਲਾਂ ਕਾਰਨ ਮੁਜ਼ਾਹਰਾ

ਮੰਡੀ ਸਕੱਤਰ ਦੇ ਦਫ਼ਤਰ ਨੂੰ ਤਾਲਾ ਲਾਇਆ; ਪੋਰਟਲ ਪ੍ਰਕਿਰਿਆ ਖ਼ਤਮ ਕਰਨ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਅਨਾਜ ਮੰਡੀ ਵਿੱਚ ਧਰਨਾ ਦਿੰਦੇ ਹੋਏ ਕਿਸਾਨ।
Advertisement

ਮੰਡੀ ਵਿੱਚ ਝੋਨੇ ਦੀ ਖ਼ਰੀਦ ਨਾਲ ਸਬੰਧਤ ਸਮੱਸਿਆਵਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹਾ ਸਕੱਤਰੇਤ ਦੇ ਸਾਹਮਣੇ ਸਥਿਤ ਜਗਾਧਰੀ ਮੰਡੀ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰਕੇ ਦਫ਼ਤਰ ਨੂੰ ਤਾਲਾ ਲਾ ਦਿੱਤਾ। ਇਹ ਪ੍ਰਦਰਸ਼ਨ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਹਰਪਾਲ ਸਿੰਘ ਸੁਹੈਲ, ਨਾਇਬ ਸਿੰਘ ਅਤੇ ਵਿਜੇ ਪਾਲ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹਾਲਾਂਕਿ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਖਰੀਦ ਦੀ ਰਫ਼ਤਾਰ ਬਹੁਤ ਹੀ ਸੁਸਤ ਰਹੀ ਹੈ। ਔਨਲਾਈਨ ਪੋਰਟਲ ’ਤੇ ਫਸਲ ਦੀ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਤਸਦੀਕ ਦੀ ਪ੍ਰਕਿਰਿਆ ਨੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਦੀ ਰਜਿਸਟ੍ਰੇਸ਼ਨ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਹਨ, ਕੁਝ ਮਾਮਲਿਆਂ ਵਿੱਚ ਹੋਰ ਵਿਅਕਤੀਆਂ ਨੇ ਕਿਸੇ ਕਿਸਾਨ ਦੀ ਫਸਲ ਨੂੰ ਅਜਿਹੇ ਫੋਨ ਨੰਬਰ ਦੀ ਵਰਤੋਂ ਕਰ ਕੇ ਪੋਰਟਲ ’ਤੇ ਰਜਿਸਟਰ ਕਰ ਦਿੱਤਾ ਜੋ ਬਾਅਦ ਵਿੱਚ ਬੰਦ ਪਾਇਆ ਗਿਆ। ਅਜਿਹੀਆਂ ਬੇਨਿਯਮੀਆਂ ਵੀ ਸਾਹਮਣੇ ਆਈਆਂ ਜਿੱਥੇ ਕਿਸਾਨ ਦੀ ਫਸਲ ਦਾ ਅਸਲ ਰਕਬਾ ਪੋਰਟਲ ’ਤੇ ਦਰਸਾਏ ਗਏ ਰਕਬੇ ਨਾਲੋਂ ਵੱਧ ਸੀ। ਇਸ ਤੋਂ ਇਲਾਵਾ 27 ਕੁਇੰਟਲ ਪ੍ਰਤੀ ਏਕੜ ਦੀ ਸੀਮਾ ਲਾਗੂ ਕੀਤੀ ਗਈ ਹੈ, ਜਿਸ ਕਾਰਨ ਕਿਸਾਨ ਆਪਣੀ ਸਾਰੀ ਫਸਲ ਨਹੀਂ ਵੇਚ ਪਾ ਰਹੇ। ਨਮੀ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀਆਂ ਅਸਥਿਰ ਰੀਡਿੰਗਾਂ ਕਾਰਨ ਕਿਸਾਨਾਂ ਨੂੰ 100 ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਹੈਫੇਡ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਵਰਗੀਆਂ ਏਜੰਸੀਆਂ ਬਹੁਤ ਹੀ ਸੁਸਤ ਰਫ਼ਤਾਰ ਖਰੀਦ ਕਰ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਸਰਕਾਰ ਅਤੇ ਚੌਲ ਮਿੱਲ ਮਾਲਕਾਂ ਵਿਚਕਾਰ ਸਮਝੌਤਾ ਨਾ ਹੋਣ ਕਾਰਨ ਉਪਜ ਦੀ ਚੁਕਾਈ ਵਿੱਚ ਦੇਰੀ ਹੋ ਰਹੀ ਹੈ। ਆੜ੍ਹਤੀਆਂ ਨੇ ਝੋਨੇ ਦੀਆਂ ਬੋਰੀਆਂ ਭਰ ਕੇ ਲਗਾ ਦਿੱਤੀਆਂ ਹਨ, ਜਿਸ ਨਾਲ ਮੰਡੀ ਵਿੱਚ ਥਾਂ ਦੀ ਘਾਟ ਪੈਦਾ ਹੋ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਖਰੀਦ ਬਿਨਾਂ ਕਿਸੇ ਪੋਰਟਲ ਪ੍ਰਣਾਲੀ ਦੇ ਹੁੰਦੀ ਹੈ। ਕਿਸਾਨ ਆਉਂਦੇ ਹਨ, ਆਪਣੀ ਫਸਲ ਵੇਚਦੇ ਹਨ ਅਤੇ ਚਲੇ ਜਾਂਦੇ ਹਨ, ਜਦਕਿ ਹਰਿਆਣਾ ਵਿੱਚ ਅਜਿਹਾ ਲੱਗਦਾ ਹੈ ਕਿ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਪੋਰਟਲ-ਅਧਾਰਿਤ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਮਾਨਸਿੰਘ ਪੰਜੇਟਾ, ਦਵਿੰਦਰ ਸਿੰਘ, ਧਰਮਪਾਲ ਚੌਹਾਨ, ਪਿਆਰੇ ਲਾਲ ਤੰਵਰ, ਰਾਜਬੀਰ ਪੰਡੋਰਾ, ਜਸਵਿੰਦਰ ਸੁਹੇਲ, ਸੁਖਵਿੰਦਰ ਸਿੰਘ ਕਾਕਾ, ਹਰਭਜਨ ਸਿੰਘ ਸੰਧੂ, ਫੂਲ ਕੁਮਾਰ, ਬਰਿਆਮ ਸਿੰਘ, ਕੁਲਵੰਤ ਸਿੰਘ, ਵਿਨੋਦ ਕੁਮਾਰ, ਸ਼ਿਆਮ ਲਾਲ, ਰਜਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

Advertisement
Advertisement
×