DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਡੀ ਏ ਵੀ ਸੈਨਟੇਰੀ ਪਬਲਿਕ ਸਕੂਲ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਆਹੂਤੀਆਂ ਪਾਈਆਂ। ਯੱਗ ਸਮਾਪਤੀ ਤੋਂ ਬਾਅਦ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਦੀ ਪ੍ਰਿੰਸੀਪਲ...

  • fb
  • twitter
  • whatsapp
  • whatsapp
Advertisement

ਡੀ ਏ ਵੀ ਸੈਨਟੇਰੀ ਪਬਲਿਕ ਸਕੂਲ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਆਹੂਤੀਆਂ ਪਾਈਆਂ। ਯੱਗ ਸਮਾਪਤੀ ਤੋਂ ਬਾਅਦ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆ ਵਿੱਚ ਸਫਲਤਾ ਲਈ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜੀਵਨ ਪ੍ਰੀਖਿਆ ਤੱਕ ਹੀ ਸੀਮਤ ਨਹੀਂ ਹੁੰਦਾ। ਅਸਲੀ ਪ੍ਰੀਖਿਆ ਤਾਂ ਜੀਵਨ ਵਿੱਚ ਹੁੰਦੀ ਹੈ ਪਰ ਆਪਣੇ ਸੰਸਕਾਰਾਂ ਨੂੰ ਨਹੀਂ ਛੱਡਣਾ ਚਾਹੀਦਾ। ਇਮਾਨਦਾਰੀ, ਮਿਹਨਤ ਤੇ ਨੈਤਿਕਤਾ ਨੂੰ ਆਪਣੇ ਜੀਵਨ ਦਾ ਮਾਰਗਦਰਸ਼ਕ ਬਣਾਉਣ। ਉਨ੍ਹਾਂ ਕਿਹਾ ਕਿ ਦਸਵੀਂ ਕਲਾਸ ਦੀ ਵਿਦਾਈ ਅੰਤਿਮ ਵਿਦਾਈ ਨਹੀਂ ਹੈ ਬਲਕਿ ਇਕ ਬਹੁਤ ਵੱਡੇ ਟੀਚੇ ਦੀ ਸ਼ੁਰੂਆਤ ਹੈ, ਕਿਉਂਕਿ ਇਸ ਤੋਂ ਬਾਅਦ ਹਰੇਕ ਵਿਦਿਆਰਥੀ ਨੂੰ ਆਪਣੇ ਆਉਣ ਵਾਲੇ ਸਮੇਂ ਲਈ ਆਪਣਾ ਰਾਹ ਚੁਣਨਾ ਪੈਂਦਾ ਹੈ ਤੇ ਇਹ ਰਸਤਾ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਹੀ ਵਿਦਿਆਰਥੀ ਆਉਣ ਵਾਲੇ ਭਵਿੱਖ ਦੇ ਨਿਰਮਾਤਾ ਹਨ। ਯੱਗ ਸੰਪਨ ਹੋਣ ਤੋਂ ਬਾਅਦ ਵਿਦਾਈ ਸਮਾਰੋਹ ਹਾਸਤਾ ਲਾ ਵਿਸਤਾ ਦਾ ਸ਼ੁਭ ਅਰੰਭ ਸਕੂਲ ਪ੍ਰਿੰਸੀਪਲ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦਾ ਸਫਰ ਨਾਟਕ ਖੇਡਿਆ। 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਤੋਹਫੇ ਦਿੱਤੇ। ਵਿਦਿਆਰਥੀ ਲਵਿਸ਼ ਨੂੰ ਮਿਸਟਰ ਡੀ ਏ ਵੀ ਅਤੇ ਨਮਨਪ੍ਰੀਤ ਨੂੰ ਮਿਸ ਡੀ ਏ ਵੀ ਦਾ ਖ਼ਿਤਾਬ ਦਿੱਤਾ ਗਿਆ। ਮੰਚ ਦਾ ਸੰਚਾਲਨ ਅਧਿਆਪਕਾ ਭੰਵਰਪ੍ਰੀਤ ਦੇ ਨਾਲ ਨੌਂਵੀ ਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਕੀਤਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

Advertisement
Advertisement
×