ਸ਼ਾਹਬਾਦ ਮਾਰਕੰਡਾ: ਸਰਕਾਰੀ ਸਿਹਤ ਕੇਂਦਰ ਬਾਬੈਨ ’ਚ 30 ਸਾਲ ਸੇਵਾ ਕਰਨ ਤੋਂ ਬਾਅਦ ਅੱਜ ਮਾਇਆ ਰਾਮ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ’ਤੇ ਇਕ ਵਿਦਾਇਗੀ ਪਾਰਟੀ ਕਰਵਾਈ ਗਈ। ਇਸ ਮੌਕੇ ਐੱਸਐੱਮਓ ਡਾ. ਅੰਜਲੀ ਵੈਦ ਨੇ ਕਿਹਾ ਕਿ ਜੋ ਲੋਕ ਸਰਕਾਰੀ ਨੌਕਰੀ ਵਿਚ ਰਹਿ ਕੇ ਵੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਦੀ ਸੇਵਾ ਰੱਬ ਦੀ ਪੂਜਾ ਤੋਂ ਘੱਟ ਨਹੀਂ ਹੁੰਦੀ। ਮਾਇਆ ਰਾਮ ਨੇ ਆਪਣੇ ਸੇਵਾ ਕਾਲ ਵਿਚ ਜਿਸ ਲਗਨ ਨਾਲ ਕੰਮ ਕੀਤਾ ਹੈ, ਉਹ ਵਧਾਈ ਦੇ ਪਾਤਰ ਹਨ।
-ਪੱਤਰ ਪ੍ਰੇਰਕ