DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਰਕਾਰੀ ਸਕੂਲ ਰਾਮਗੜ੍ਹ ਨੂੰ ਪੱਖੇ ਭੇਟ

ਸਕੂਲ ਸਟਾਫ ਨੇ ਸਰਬ ਸਮਾਜ ਕਲਿਆਣ ਕਮੇਟੀ ਦਾ ਧੰਨਵਾਦ ਕੀਤਾ

  • fb
  • twitter
  • whatsapp
  • whatsapp
featured-img featured-img
ਸਰਬ ਸਮਾਜ ਕਲਿਆਣ ਸਮਿਤੀ ਦੇ ਮੈਂਬਰ ਸਕੂਲ ਨੂੰ ਪੱਖੇ ਦਿੰਦੇ ਹੋਏ।
Advertisement
ਸਰਬ ਸਮਾਜ ਕਲਿਆਣ ਸਮਿਤੀ ਨੇ ਸਰਕਾਰੀ ਸੀਨੀਅਰ ਸੰਕਡਰੀ ਸਕੂਲ ਰਾਮਗੜ੍ਹ ’ਚ ਵਿਦਿਆਰਥੀਆਂ ਦੀ ਸਹੂਲਤ ਲਈ ਛੇ ਪੱਖੇ ਦਾਨ ਕੀਤੇ ਹਨ। ਸਕੂਲ ਪ੍ਰਸ਼ਾਸਨ, ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਸਮਿਤੀ ਦੇ ਇਸ ਉਪਰਾਲੇ ਦਾ ਸੁਆਗਤ ਕੀਤਾ ਤੇ ਇਸ ਨੂੰ ਵਿਦਿਆਰਥੀਆਂ ਦੇ ਹਿੱਤਾਂ ਲਈ ਸ਼ਲਾਘਾਯੋਗ ਕਦਮ ਦੱਸਿਆ। ਸਮਿਤੀ ਦੇ ਪ੍ਰਧਾਨ ਰਾਮੇਸ਼ਵਰ ਸੈਣੀ ਨੇ ਕਿਹਾ ਕਿ ਸਿੱਖਿਆ ਤੇ ਸਮਾਜ ਸੇਵਾ ਸੰਸਥਾ ਦੀਆਂ ਤਰਜੀਹਾਂ ਵਿਚੋਂ ਇਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਸਮਰੱਥ ਵਿਅਕਤੀ ਤੇ ਸੰਸਥਾਵਾਂ ਨੂੰ ਲੋੜਵੰਦ ਸਕੂਲਾਂ ਤੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਰੂਪਾ ਸੈਣੀ ਨੇ ਸਮਿਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਲਗਾਏ ਗਏ ਛੇ ਪੱਖੇ ਗਰਮੀਆਂ ਦੌਰਾਨ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਈਚਾਰੇ ਤੇ ਸਕੂਲ ਵਿਚਕਾਰ ਇਸ ਤਰ੍ਹਾਂ ਦਾ ਸਹਿਯੋਗ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਤੇ ਹੋਰ ਸੰਗਠਨਾਂ ਨੂੰ ਵੀ ਲੋਕ ਭਲਾਈ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ।ਇਸ ਮੌਕੇ ਪਵਨ ਸ਼ਰਮਾ, ਨੇਹਾ ਚੌਧਰੀ, ਸਮਿਤੀ ਪ੍ਰਧਾਨ ਰਾਮੇਸ਼ਵਰ ਸੈਣੀ, ਕਰਮਵੀਰ ਸੈਣੀ, ਤਰੁਣ ਵਧਵਾ, ਪ੍ਰਵਿਤਾ, ਸੁਦੇਸ਼ ਸ਼ਰਮਾਰ, ਐੱਸ ਆਈ ਦਰਸ਼ਨ ਲਾਲ ਸੈਣੀ ਤੋਂ ਇਲਾਵਾ ਸਕੂਲ ਸਟਾਫ ਤੇ ਕਈ ਪਤਵੰਤੇ ਮੌਜੂਦ ਸਨ।

Advertisement

Advertisement
Advertisement
×