ਐਕਸਪ੍ਰੈਸ ਵੇਅ ਕਬਜ਼ਾ: ਤਿੰਨ ਕਿਸਾਨ ਪਿੰਡ ਡੱਬਵਾਲੀ ’ਚ ਪਾਣੀ ਦੀ ਟੈਂਕੀ ’ਤੇ ਚੜ੍ਹੇ

ਐਕਸਪ੍ਰੈਸ ਵੇਅ ਕਬਜ਼ਾ: ਤਿੰਨ ਕਿਸਾਨ ਪਿੰਡ ਡੱਬਵਾਲੀ ’ਚ ਪਾਣੀ ਦੀ ਟੈਂਕੀ ’ਤੇ ਚੜ੍ਹੇ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 25 ਨਵੰਬਰ

ਅੰਮਿ੍ਤਸਰ-ਜਾਮਨਗਰ ਐਕਸਪ੍ਰੈਸ ਵੇਅ ਲਈ ਕਬਜ਼ਾ ਪ੍ਰਕਿਰਿਆ ਅਤੇ ਉਜਾੜੇ ਖ਼ਿਲਾਫ਼ ਤਿੰਨ ਕਿਸਾਨ ਪਿੰਡ ਡੱਬਵਾਲੀ ਵਿਖੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਏ। ਟੈਂਕੀ ’ਤੇ ਚੜ੍ਹਨ ਵਾਲਿਆਂ ’ਚ ਚੌਟਾਲਾ ਦੇ ਕਿਸਾਨ ਆਗੂ ਰਾਕੇਸ਼ ਫਗੋੜੀਆ, ਪਿੰਡ ਜੋਗੇਵਾਲਾ ਦੇ ਦੋ ਕਿਸਾਨ ਸੁਰਜੀਤ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ। ਟੈਂਕੀ ਦੇ ਹੇਠਾਂ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਬਜ਼ਾ ਪ੍ਰਕਿਰਿਆ ਅੱਜ ਪਿੰਡ ਅਬੁੱਬਸ਼ਹਿਰ ਤੋਂ ਚੌਟਾਲਾ ਵਿਚਕਾਰ ਜੰਗੀ ਪੱਧਰ ’ਤੇ ਜਾਰੀ ਹੈ। ਕੱਲ੍ਹ ਕਿਸਾਨਾਂ ਨੇ ਅਲੀਕਾਂ, ਜੋਗੇਵਾਲਾ ਅਤੇ ਪਿੰਡ ਡੱਬਵਾਲੀ ’ਚ ਕਿਸਾਨਾਂ ਦੀਆਂ ਖੜੀਆਂ ਫ਼ਸਲਾਂ ਉਜਾੜਨ ਅਤੇ ਵੱਧ ਜ਼ਮੀਨ ਘੇਰਨ ਦੇ ਦੋਸ਼ ਲਗਾਏ ਸਨ। ਪਿੰਡ ਡੱਬਵਾਲੀ ਵਿਖੇ ਵਾਟਰ ਵਰਕਸ ਟੈਂਕੀ ’ਤੇ ਬੈਠੇ ਕਿਸਾਨ ਆਗੂ ਰਾਕੇਸ਼ ਫਗੋੜੀਆ ਨੇ ਕਿਹਾ ਕਿ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਖਾਤਰ ਟੈਂਕੀ ’ਤੇ ਚੜਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਐਵਾਰਡ ਤਹਿਤ ਕਬਜ਼ਾ ਲੈਣ ਤੋਂ ਪਹਿਲਾਂ ਇੱਕ-ਇੱਕ ਰੁਪਇਆ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਕਿਸਾਨ ਆਗੂ ਦਯਾ ਰਾਮ ਉਲਾਨੀਆ ਨੇ ਕਿਹਾ ਕਿ ਐੱਨਐੱਚਏਆਈ ਅਤੇ ਸਰਕਾਰ ਸਿੱਧੇ ਧੱਕਸ਼ਾਹੀ ’ਤੇ ਉੱਤਰੇ ਹੋਏ ਹਨ। ਡੀਐੱਸਪੀ ਕੁਲਦੀਪ ਬੈਣੀਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਲਈ ਥਾਣਾ ਮੁਖੀ ਅਤੇ ਬੀਡੀਪੀਓ ਮੌਕੇੇ ’ਤੇ ਪੁੱਜ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All