DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੇਖ ਲਿਖਣ ਦੇ ਮੁਕਾਬਲੇ

ਆਰੀਆ ਕੰਨਿਆ ਕਾਲਜ ਵਿਚ ਇਕ ਰਾਸ਼ਟਰੀ ਪੱਧਰ ਦਾ ਲੇਖ ਲਿਖਣ ਮੁਕਾਬਲਾ ਔਨਲਾਈਨ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਪੰਜਾਬ, ਰਾਜਸਥਾਨ, ਉੱਤਰਾਖੰਡ ਤੇ ਹਰਿਆਣਾ ਦੇ ਵੱਖ ਵੱਖ ਕਾਲਜਾਂ ਦੇ 29 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਬਰਾਬਰ ਮੌਕੇ, ਇਕ ਮਜ਼ਬੂਤ...

  • fb
  • twitter
  • whatsapp
  • whatsapp
Advertisement

ਆਰੀਆ ਕੰਨਿਆ ਕਾਲਜ ਵਿਚ ਇਕ ਰਾਸ਼ਟਰੀ ਪੱਧਰ ਦਾ ਲੇਖ ਲਿਖਣ ਮੁਕਾਬਲਾ ਔਨਲਾਈਨ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਪੰਜਾਬ, ਰਾਜਸਥਾਨ, ਉੱਤਰਾਖੰਡ ਤੇ ਹਰਿਆਣਾ ਦੇ ਵੱਖ ਵੱਖ ਕਾਲਜਾਂ ਦੇ 29 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਬਰਾਬਰ ਮੌਕੇ, ਇਕ ਮਜ਼ਬੂਤ ਸਮਾਜ ਦੀ ਨੀਂਹ, ਸਿੱਖਿਆ ਵਿਚ ਸਮਾਨਤਾ ਦੀ ਮਹੱਤਤਾ, ਆਧੁਨਿਕ ਯੁੱਗ ਵਿਚ ਅਪਾਹਜ ਵਿਅਕਤੀਆਂ ਦੇ ਅਧਿਕਾਰ ਤੇ ਲਿੰਗ ਸਮਾਨਤਾ ਸ਼ਾਮਲ ਸਨ। ਇਸ ਮੁਕਾਬਲੇ ਵਿਚ ਅੰਸ਼ਿਕਾ ਵੈਸ਼ਿਆ ਗਰਲਜ ਕਾਲਜ ਸਮਾਲਖਾ ਨੇ ਪਹਿਲਾ, ਹਿੰਮਾਸ਼ੀ ਸ਼ਰਮਾ ਸਰਕਾਰੀ ਗਰਲਜ ਕਾਲਜ ਪਲਵਲ ਕੁਰੂਕਸ਼ੇਤਰ ਨੇ ਦੂਜਾ, ਕਵਿਤਾ ਚੋਪੜਾ ਖੇਤੀਬਾੜੀ ਕਾਲਜ ਪਥਰੇਡੀ ਕੋਟ ਪੁਤਲੀ ਰਾਜਸਥਾਨ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਡਾ ਸਿਮਰਜੀਤ ਕੌਰ ਮੁਖੀ ਪੰਜਾਬੀ ਵਿਭਾਗ, ਡਾ ਰਾਜਿੰਦਰ ਕੌਰ ਤੇ ਅਮਿਤਾ ਦਾ ਪ੍ਰੋਗਰਾਮ ਦੇ ਆਯੋਜਨ ਵਿਚ ਸਹਿਯੋਗ ਲਈ ਧੰਨਵਾਦ ਕੀਤਾ।

Advertisement
Advertisement
×