DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਤਾਵਰਨ ਸੰਭਾਲ ਸਬੰਧੀ ਪ੍ਰੋਗਰਾਮ

ਆਰੀਆ ਕੰਨਿਆ ਕਾਲਜ ਵਿੱਚ ਅੱਜ ਸੀ ਵੀ ਰਮਨ ਐਸੋਸੀਏਸ਼ਨ ਤੇ ਊਰਜਾ ਸੰਭਾਲ ਕਮੇਟੀ ਦੇ ਸਾਂਝੇ ਉਪਰਾਲੇ ਹੇਠ ਨੋ ਵਹੀਕਲ ਡੇਅ ਮਨਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵਿੱਚ ਊਰਜਾ ਸੰਭਾਲ, ਵਾਤਾਵਰਨ ਸੁਰੱਖਿਆ ਪ੍ਰਦੂਸ਼ਣ ਨਿਯੰਤਰਨ ਬਾਰੇ ਜਾਗਰੂਕਤਾ ਫੈਲਾਉਣਾ ਸੀ।...

  • fb
  • twitter
  • whatsapp
  • whatsapp
featured-img featured-img
ਕਾਲਜ ਸਟਾਫ ਅਤੇ ਵਿਦਿਆਰਥੀ ਊਰਜਾ ਬਚਾਉਣ ਦਾ ਸੁਨੇਹਾ ਦਿੰਦੇ ਹੋਏ। -ਫੋਟੋ: ਸਤਨਾਮ ਸਿੰਘ
Advertisement

ਆਰੀਆ ਕੰਨਿਆ ਕਾਲਜ ਵਿੱਚ ਅੱਜ ਸੀ ਵੀ ਰਮਨ ਐਸੋਸੀਏਸ਼ਨ ਤੇ ਊਰਜਾ ਸੰਭਾਲ ਕਮੇਟੀ ਦੇ ਸਾਂਝੇ ਉਪਰਾਲੇ ਹੇਠ ਨੋ ਵਹੀਕਲ ਡੇਅ ਮਨਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵਿੱਚ ਊਰਜਾ ਸੰਭਾਲ, ਵਾਤਾਵਰਨ ਸੁਰੱਖਿਆ ਪ੍ਰਦੂਸ਼ਣ ਨਿਯੰਤਰਨ ਬਾਰੇ ਜਾਗਰੂਕਤਾ ਫੈਲਾਉਣਾ ਸੀ। ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਪੂਨਮ ਸਿਵਾਚ ਨੇ ਸਾਰਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਵਾਹਨਾਂ ਦੀ ਵਰਤੋਂ ਨੂੰ ਸੀਮਤ ਕਰਨ ਅਤੇ ਵਾਤਾਵਰਨ ਅਨੁਕੂਲ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਨੋ-ਵਹੀਕਲ ਡੇਅ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਮਾਜਿਕ ਤੇ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਨੇ ਸਾਰਿਆਂ ਨੂੰ ਊਰਜਾ ਬਚਾਉਣ ਅਤੇ ਸਾਫ਼ ਵਾਤਾਵਰਨ ਯਕੀਨੀ ਬਣਾਈ ਰੱਖਣ ਲਈ ਸਮੂਹਿਕ ਯਤਨ ਕਰਨ ਦਾ ਸੱਦਾ ਦਿੱਤਾ।

Advertisement
Advertisement
×