DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕਾਂ ਨੂੰ ਬੂੁਟੇ ਲਾਉਣ ਲਈ ਪ੍ਰੇਰਿਆ

ਅਮਾਂਸ਼ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਹਿਰੂ ਪਾਰਕ ’ਚ ਬੂਟੇ ਲਾਏ

  • fb
  • twitter
  • whatsapp
  • whatsapp
featured-img featured-img
ਲੋਕਾਂ ਨੂੰ ਬੂੁਟੇ ਲਾਉਣ ਲਈ ਜਾਗਰੂਕ ਕਰਦੇ ਹੋਏ ਗੁਰਮੀਤ ਸਿੰਘ ਅਤੇ ਅਮਾਂਸ਼ ਸੁਸਾਇਟੀ ਦੇ ਕਾਰਕੁਨ।
Advertisement

ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਅਤੇ ਅਮਾਂਸ਼ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸ਼ਹਿਰ ਦੇ ਨਹਿਰੂ ਪਾਰਕ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਪਹਿਲਕਦਮੀ ਤਹਿਤ ਲੋਕਾਂ ਨੂੰ ਆਪਣੇ ਜਨਮ ਦਿਨ ਅਤੇ ਹੋਰ ਖ਼ਾਸ ਮੌਕਿਆਂ ’ਤੇ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ। ਸ਼ਹਿਰ ਦੇ ਕਾਮੇਡੀਅਨ ਗੁਰਮੀਤ ਸਿੰਘ, ਜਿਸ ਨੂੰ ਜੂਨੀਅਰ ਜਸਪਾਲ ਭੱਟੀ ਵੀ ਕਿਹਾ ਜਾਂਦਾ ਹੈ, ਨੇ ਨਹਿਰੂ ਪਾਰਕ ਵਿੱਚ ਬੂਟਾ ਲਾ ਕੇ ਆਪਣਾ ਜਨਮ ਦਿਨ ਮਨਾਇਆ। ਉਨ੍ਹਾਂ ਕਿਹਾ ਕਿ ਜੇ ਹਰ ਕੋਈ ਆਪਣੀ ਜ਼ਿੰਦਗੀ ਦੇ ਖ਼ਾਸ ਮੌਕਿਆਂ ਨੂੰ ਬੂਟੇ ਲਾਉਣ ਨਾਲ ਜੋੜਦਾ ਹੈ ਤਾਂ ਸਮਾਜ ਨੂੰ ਇੱਕ ਸਾਫ਼, ਸੁੰਦਰ ਅਤੇ ਹਰਿਆ-ਭਰਿਆ ਵਾਤਾਵਰਨ ਪ੍ਰਦਾਨ ਕੀਤਾ ਜਾ ਸਕਦਾ ਹੈ।

ਅਮਾਂਸ਼ ਵੈੱਲਫੇਅਰ ਸੁਸਾਇਟੀ ਦੀ ਸੰਸਥਾਪਕ ਅਮਰਜੀਤ ਕੌਰ ਨੇ ਸਾਰੇ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫੈਲਾਉਣ ਲਈ ਬੱਚਿਆਂ ਦੇ ਵਿਆਹਾਂ ਅਤੇ ਹੋਰ ਮੌਕਿਆਂ ’ਤੇ ਬੂਟੇ ਲਾਉਣ ਦੀ ਅਪੀਲ ਕੀਤੀ। ਨਗਰ ਨਿਗਮ ਵੱਲੋਂ ਸਵੱਛ ਭਾਰਤ ਮਿਸ਼ਨ ਆਈ ਈ ਸੀ ਮਾਹਿਰ ਦੁਰਗੇਸ਼ ਕੁਮਾਰ ਨੇ ਸਫ਼ਾਈ ਦਾ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਲੋਕਾਂ ਨੂੰ ਆਪਣੇ ਘਰੇਲੂ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਅਤੇ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ ਦੀ ਅਪੀਲ ਕੀਤੀ। ਇਸ ਦੌਰਾਨ ਪਾਰਕ ਵਿੱਚ ਲਾਏ ਬੂਟਿਆਂ ਦੀ ਦੇਖ-ਭਾਲ ਅਤੇ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਪ੍ਰਣ ਲਿਆ ਗਿਆ। ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹਨ।

Advertisement

Advertisement
Advertisement
×