ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਸੱਦੇ ’ਤੇ ਸਰਵ ਕਰਮਚਾਰੀ ਸੰਘ ਹਰਿਆਣਾ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਅਤੇ ਜ਼ਿਲ੍ਹਾ ਸਕੱਤਰ ਸਤੀਸ਼ ਕੁਮਾਰ ਨੇ ਕੀਤੀ। ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੂਬਾਈ ਪ੍ਰੈੱਸ ਬੁਲਾਰੇ ਗੁਲਸ਼ਨ ਭਾਰਦਵਾਜ, ਮਿਉਂਸਿਪਲ ਕਰਮਚਾਰੀ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਮਾਂਗੇਰਾਮ ਤਿਗੜਾ ਅਤੇ ਸੇਵਾਮੁਕਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਰਾਵਤ ਨੇ ਕਿਹਾ ਕਿ ਮੁੱਖ ਮੰਗਾਂ ਵਿੱਚ ਸਾਰੇ ਮੁਲਾਜ਼ਮਾਂ ਨੂੰ 8ਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਤੱਕ ਮਹਿੰਗਾਈ ਦੇ ਆਧਾਰ ’ਤੇ 5,000 ਰੁਪਏ ਦੀ ਰਾਹਤ ਦੇਣਾ, 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ 7ਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਠੀਕ ਕਰਨਾ, ਕਿਰਤ ਕਾਨੂੰਨਾਂ ਵਿੱਚ ਸੋਧਾਂ ਨੂੰ ਰੱਦ ਕਰਨਾ, ਸਾਰੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਦੀ ਤਨਖਾਹ ’ਤੇ ਲਿਆਉਣਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 23 ਅਤੇ 31 ਦਸੰਬਰ 2025 ਦੇ ਫੈਸਲੇ ਅਨੁਸਾਰ ਰੈਗੂਲਰਾਈਜ਼ੇਸ਼ਨ ਨੀਤੀ ਸਥਾਪਤ ਕਰਨਾ ਅਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪ੍ਰਾਜੈਕਟ ਵਰਕਰਾਂ ਨੂੰ ਕਰਮਚਾਰੀ ਦਾ ਦਰਜਾ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਅਤੇ ਐਕਸ-ਗ੍ਰੇਸ਼ੀਆ ਨੀਤੀ ਤੋਂ ਸ਼ਰਤ ਹਟਾਉਣਾ, ਘੱਟੋ-ਘੱਟ ਤਨਖਾਹ ਸਕੇਲ 30,000 ਰੁਪਏ ਤੱਕ ਵਧਾਉਣਾ ਅਤੇ ਵਧੇ ਹੋਏ ਮਹਿੰਗਾਈ ਭੱਤੇ ਦੇ ਅਨੁਸਾਰ ਮਕਾਨ ਦਾ ਕਿਰਾਇਆ ਭੱਤਾ ਦੇਣਾ ਸ਼ਾਮਲ ਹੈ। ਇਸ ਮੌਕੇ ਖਜ਼ਾਨਚੀ ਰਿੰਕੂ ਕੁਮਾਰ, ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਮੁਖੀ ਸੰਜੇ ਕੰਬੋਜ, ਮਕੈਨੀਕਲ- 41 ਤੋਂ ਪ੍ਰੇਮ ਪ੍ਰਕਾਸ਼, ਰੋਡਵੇਜ਼ ਤੋਂ ਨੰਦਲਾਲ, ਸਿਹਤ ਵਿਭਾਗ ਤੋਂ ਵਿਜੇ ਕੁਮਾਰ, ਬਲਾਕ ਯਮੁਨਾਨਗਰ ਮੁਖੀ ਪਾਪਲਾ, ਨਗਰ ਕੌਂਸਲ ਯੂਨੀਅਨ ਤੋਂ ਮੁਕੇਸ਼ ਕੁਮਾਰ, ਫਾਇਰ ਤੋਂ ਵਿਜੇਂਦਰ ਪਾਲ ਆਦਿ ਨੇ ਸੰਬੋਧਨ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

