ਗੈਸ ਚੜ੍ਹਨ ਕਾਰਨ ਮੁਲਾਜ਼ਮ ਦੀ ਮੌਤ
ਇੱਥੇ ਇੱਕ ਫੈਕਟਰੀ ਵਿੱਚ ਬਾਇਓਗੈਸ ਚੜ੍ਹਨ ਕਾਰਨ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੋਨੂੰ ਵਾਸੀ ਪਿੰਡ ਬੁੱਢਾਖੇੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਨੂੰ ਇੱਥੇ ਇੱਕ ਕੰਪਨੀ ਵਿੱਚ ਲਗਪਗ ਚਾਰ ਸਾਲਾਂ ਤੋਂ ਕੰਮ ਕਰਦਾ ਸੀ। ਕੱਲ੍ਹ ਜਦੋਂ ਉਹ ਅਤੇ...
Advertisement
ਇੱਥੇ ਇੱਕ ਫੈਕਟਰੀ ਵਿੱਚ ਬਾਇਓਗੈਸ ਚੜ੍ਹਨ ਕਾਰਨ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੋਨੂੰ ਵਾਸੀ ਪਿੰਡ ਬੁੱਢਾਖੇੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਨੂੰ ਇੱਥੇ ਇੱਕ ਕੰਪਨੀ ਵਿੱਚ ਲਗਪਗ ਚਾਰ ਸਾਲਾਂ ਤੋਂ ਕੰਮ ਕਰਦਾ ਸੀ। ਕੱਲ੍ਹ ਜਦੋਂ ਉਹ ਅਤੇ ਮੱਧ ਪ੍ਰਦੇਸ਼ ਵਾਸੀ ਰਾਜ ਕੁਮਾਰ ਕੰਮ ਕਰ ਰਹੇ ਸੀ ਤਾਂ ਇਹ ਦੋਵੇਂ ਨੌਜਵਾਨ ਬਾਇਓਗੈਸ ਦੀ ਲਪੇਟ ਵਿੱਚ ਆ ਗਏ। ਪਤਾ ਲੱਗਦੇ ਹੀ ਉਨ੍ਹਾਂ ਦੋਵੇਂ ਜਣਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਸੋਨੂੰ ਨੇ ਦਮ ਤੋੜ ਦਿੱਤਾ ਤੇ ਰਾਜ ਕੁਮਾਰ ਨੂੰ ਇਲਾਜ ਲਈ ਪੀਜੀਆਈ ਰੋਹਤਕ ਭੇਜ ਦਿੱਤਾ। ਸੂਚਨਾ ਮਿਲਦੇ ਹੀ ਪੁਲੀਸ ਨੇ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਮਗਰੋਂ ਘਟਨਾ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
Advertisement
Advertisement
×

