DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਲਜ ਵਿੱਚ ਕਢਾਈ ਵਰਕਸ਼ਾਪ

ਆਰੀਆ ਕੰਨਿਆ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਸੇਵਾ ਸੰਕਲਪ ਮੁਹਿੰਮ ਅਤੇ ਵੋਕਲ ਫਾਰ ਲੋਕਲ ਦੀ ਪਹਿਲਕਦਮੀ ਤਹਿਤ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਦੀ ਅਗਵਾਈ ਹੇਠ ਕਢਾਈ ਸਬੰਧੀ ਵਰਕਸ਼ਾਪ ਲਾਈ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਕਢਾਈ ਨਾਲ ਜੋੜਨਾ ਅਤੇ...

  • fb
  • twitter
  • whatsapp
  • whatsapp
featured-img featured-img
ਵਰਕਸ਼ਾਪ ਵਿੱਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ। -ਫੋਟੋ: ਸਤਨਾਮ ਸਿੰਘ
Advertisement

ਆਰੀਆ ਕੰਨਿਆ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਸੇਵਾ ਸੰਕਲਪ ਮੁਹਿੰਮ ਅਤੇ ਵੋਕਲ ਫਾਰ ਲੋਕਲ ਦੀ ਪਹਿਲਕਦਮੀ ਤਹਿਤ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਦੀ ਅਗਵਾਈ ਹੇਠ ਕਢਾਈ ਸਬੰਧੀ ਵਰਕਸ਼ਾਪ ਲਾਈ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਕਢਾਈ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਸਿਖਲਾਈ ਦੇਣਾ ਹੈ। ਇਹ ਵਰਕਸ਼ਾਪ 6 ਅਕਤੂਬਰ ਤੱਕ ਕਾਲਜ ਦੀ ਸਿਲਾਈ ਲੈਬ ਵਿੱਚ ਜਾਰੀ ਰਹੇਗੀ। ਵਰਕਸ਼ਾਪ ਦੇ ਪਹਿਲੇ ਦਿਨ ਅੰਜਲੀ ਨਾਗਪਾਲ ਨੇ ਵਿਦਿਆਰਥਣਾਂ ਨੂੰ ਕਢਾਈ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਇਸ ਵਿਹਾਰਕ ਸਿਖਲਾਈ ਨੇ ਵਿਦਿਆਰਥੀਆਂ ਨੂੰ ਆਰੀ ਕਢਾਈ ਨੂੰ ਸਮਝਣ ਅਤੇ ਅਭਿਆਸ ਕਰਨ ਦਾ ਮੌਕਾ ਦਿੱਤਾ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਰਚਨਾਤਮਕਤਾ, ਕਾਰੀਗਰੀ ਅਤੇ ਰਵਾਇਤੀ ਕਢਾਈ ਵਿੱਚ ਦਿਲਚਸਪੀ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥਣਾਂ ਨੂੰ ਆਧੁਨਿਕ ਫੈਸ਼ਨ ਦੇ ਹਾਣੀ ਬਣਾਉਣ ਲਈ ਇੱਕ ਸਾਰਥਕ ਪਹਿਲਕਦਮੀ ਹੈ।

Advertisement
Advertisement
×