DAV Girls College ਵਿੱਚ ਯੋਗ ਮੁਕਾਬਲੇ
ਯੋਗ ਭਾਰਤੀ ਅਤੇ ਡੀ ਏ ਵੀ ਗਰਲਜ਼ ਕਾਲਜ ਵੱਲੋਂ ਸਾਂਝੇ ਤੌਰ ’ਤੇ ਕਾਲਜ ਦੇ ਆਡੀਟੋਰੀਅਮ ਵਿੱਚ ਓਪਨ ਯੋਗ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਯੋਗ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ, ਜਿਸ ਵਿੱਚ 12 ਪ੍ਰਮੁੱਖ ਵਿਦਿਅਕ ਸੰਸਥਾਵਾਂ...
ਯੋਗ ਭਾਰਤੀ ਅਤੇ ਡੀ ਏ ਵੀ ਗਰਲਜ਼ ਕਾਲਜ ਵੱਲੋਂ ਸਾਂਝੇ ਤੌਰ ’ਤੇ ਕਾਲਜ ਦੇ ਆਡੀਟੋਰੀਅਮ ਵਿੱਚ ਓਪਨ ਯੋਗ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਯੋਗ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ, ਜਿਸ ਵਿੱਚ 12 ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ 125 ਭਾਗੀਦਾਰਾਂ ਨੇ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਾਗਮ ਵਿੱਚ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ ਦੇ ਸੇਵਾਮੁਕਤ ਪ੍ਰਿੰਸੀਪਲ ਡਾ. (ਮੇਜਰ) ਹਰਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਰਾਹੀਂ ਹੀ ਸਿਹਤਮੰਦ, ਨਿਰੋਗ ਅਤੇ ਜਾਗਰੂਕ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਿੰਸੀਪਲ ਡਾ. ਸੁਰੇਂਦਰ ਕੌਰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਯੋਗ ਭਾਰਤੀ ਹਰਿਆਣਾ ਦੇ ਸਕੱਤਰ ਸੁਰੇਂਦਰ ਪਾਲ, ਯਮੁਨਾਨਗਰ ਯੂਨਿਟ ਤੋਂ ਬਲਬੀਰ, ਸਕੱਤਰ ਮੋਹਨ ਲਾਲ, ਸੋਮਪਾਲ, ਸੁਰੇਸ਼ ਪਾਲ, ਅਭਿਸ਼ੇਕ, ਨਾਇਬ ਸਿੰਘ, ਕੁਲਦੀਪ ਸਿੰਘ, ਸੁਨੀਲ ਕੁਮਾਰ, ਮੰਗਲ ਸਿੰਘ ਅਤੇ ਰਮੇਸ਼ ਮਹੇਸ਼ਵਰੀ ਸ਼ਾਮਲ ਸਨ। ਸਮਾਗਮ ਦੌਰਾਨ ਵਾਟਰਮੈਨ ਗੋਬਿੰਦ ਸਿੰਘ ਭਾਟੀਆ ਨੇ ਮੁਕਾਬਲੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਪਾਣੀ ਬਚਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਵਾਤਾਵਰਨ ਪੱਖੀ ਸੁਨੇਹਾ ਦਿੱਤਾ। ਇਸੇ ਤਰ੍ਹਾਂ ‘ਏਕ ਸੋਚ, ਨਈ ਸੋਚ’ ਸੰਸਥਾ ਦੇ ਸ਼ਸ਼ੀ ਗੁਪਤਾ ਨੇ ਡਾਬਰ ਕੰਪਨੀ ਵੱਲੋਂ ਹਿੱਸੇਦਾਰਾਂ ਨੂੰ ਗੁਲੂਕੋਜ਼ ਦੇ ਪੈਕੇਟ ਵੰਡੇ। ਮੁਕਾਬਲਿਆਂ ਦੌਰਾਨ ਡਾ. ਅੰਮ੍ਰਿਤਾ ਪ੍ਰੀਤਮ, ਕਿਰਨ ਗੁਲਾਟੀ, ਡਾ. ਰੰਜਨਾ ਕੰਬੋਜ, ਡਾ. ਸਮਰਿਤੀ ਸ਼ਰਮਾ, ਦਿਵਿਆ ਅਤੇ ਨੈਨਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਤਨੂ ਸ੍ਰੀ ਚੌਹਾਨ ਵੱਲੋਂ ਬਾਖੂਬੀ ਨਿਭਾਇਆ ਗਿਆ। ਮੁਕਾਬਲਿਆਂ ਵਿੱਚ ਜਿਊਰੀ ਅਤੇ ਜੱਜਾਂ ਦੀ ਅਹਿਮ ਭੂਮਿਕਾ ਬਲਿੰਦਰਾ ਕੁਮਾਰ, ਸੁਭਾਸ਼ ਕੁਮਾਰ, ਸੁਨੀਤਾ, ਰੀਤੂ ਬਹਿਲ, ਤਜਿੰਦਰ ਸਿੰਘ, ਆਰਤੀ, ਅੰਮ੍ਰਿਤ ਜੋਤੀ ਤੇ ਰਜਨੀ ਸ਼ਰਮਾ ਨੇ ਨਿਭਾਈ।

