DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਬਿਜਲੀ ਵਿਭਾਗ ਵਿੱਚ ਕੰਮ ਕਰਦੇ ਡੀ ਸੀ ਰੇਟ ਮੁਲਾਜ਼ਮਾਂ ਨੂੰ ਐੱਚ ਕੇ ਆਰ ਐੱਨ ਵਿੱਚ ਤਬਦੀਲ ਕਰਨ ਦੀ ਕਾਰਵਾਈ ਖ਼ਿਲਾਫ਼ ਮੁਲਾਜ਼ਮਾਂ ਵਿੱਚ ਰੋਸ ਹੈ| ਨਾਰਾਜ਼ ਮੁਲਾਜ਼ਮਾਂ ਨੇ ਇਸ ਯੋਜਨਾ ਦੇ ਵਿਰੋਧ ਵਿੱਚ ਐਕਸੀਅਨ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਪ੍ਰਧਾਨ...

  • fb
  • twitter
  • whatsapp
  • whatsapp
featured-img featured-img
ਐਕਸੀਅਨ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਕਾਮੇ।
Advertisement

ਬਿਜਲੀ ਵਿਭਾਗ ਵਿੱਚ ਕੰਮ ਕਰਦੇ ਡੀ ਸੀ ਰੇਟ ਮੁਲਾਜ਼ਮਾਂ ਨੂੰ ਐੱਚ ਕੇ ਆਰ ਐੱਨ ਵਿੱਚ ਤਬਦੀਲ ਕਰਨ ਦੀ ਕਾਰਵਾਈ ਖ਼ਿਲਾਫ਼ ਮੁਲਾਜ਼ਮਾਂ ਵਿੱਚ ਰੋਸ ਹੈ| ਨਾਰਾਜ਼ ਮੁਲਾਜ਼ਮਾਂ ਨੇ ਇਸ ਯੋਜਨਾ ਦੇ ਵਿਰੋਧ ਵਿੱਚ ਐਕਸੀਅਨ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਪ੍ਰਧਾਨ ਬਲਬੀਰ ਰੰਗਾ ਨੇ ਕਿਹਾ ਕਿ ਸਰਕਾਰ ਡੀਸੀ ਰੇਟ ਦੇ ਮੁਲਾਜ਼ਮਾਂ ਨੂੰ ਜਬਰੀ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਵਿੱਚ ਮਰਜ਼ ਕਰਨਾ ਚਾਹੁੰਦੀ ਹੈ। ਇਸ ਲਈ ਅਧਿਕਾਰੀ ਮਨਜ਼ੂਰੀ ਦੇਣ ਲਈ ਕਰਮਚਾਰੀਆਂ ’ਤੇ ਦਬਾਅ ਪਾ ਰਹੇ ਹਨ। ਡੀ ਸੀ ਰੇਟ ਮੁਲਾਜ਼ਮਾਂ ਦੀਆਂ ਆਈ ਡੀ ਜ਼ ਧੱਕੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਯੂਨੀਅਨ ਇਸ ਦਾ ਵਿਰੋਧ ਕਰਦੀ ਹੈ ਜੇ ਨਿਗਮ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਮੁਲਾਜ਼ਮ ਵੱਡਾ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸੈਕਟਰੀ ਰਣਜੀਤ ਸਿੰਘ, ਵਿਕਰਮ ਸ਼ਰਮਾ, ਮੁਕੇਸ਼, ਦੀਪਕ ਸੈਣੀ, ਜੇ ਈ ਮਹਿੰਦਰਾ ਨਰਿੰਦਰ, ਸੈਕਟਰੀ ਅਮਰੀਕ, ਸੈਕਟਰੀ ਦਿਨੇਸ਼, ਦੀਪ, ਗੁਲਸ਼ਨ ਅਤੇ ਈਸ਼ਵਰ ਗੁਰਜਰ ਸਣੇ ਕਈ ਕਰਮਚਾਰੀ ਹਾਜ਼ਰ ਸਨ।

Advertisement
Advertisement
×