ਬਿਜਲੀ ਵਿਭਾਗ ਦੇ ਕਾਮਿਆਂ ਵੱਲੋਂ ਧਰਨਾ
ਪੱਤਰ ਪ੍ਰੇਰਕ ਪਿਹੋਵਾ, 18 ਜੂਨ ਅਧਿਕਾਰੀਆਂ ਦੇ ਨਕਾਰਾਤਮਕ ਰਵੱਈਏ ਖ਼ਿਲਾਫ਼ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਧਰਨਾ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ। ਸਬ-ਯੂਨਿਟ ਹੈੱਡ ਬਲਿੰਦਰ ਸਿੰਘ ਅਤੇ ਬਲਬੀਰ ਰੰਗਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ 33 ਕੇਵੀ ਬਖਲੀ ਦੇ ਨਵੇਂ...
Advertisement
ਪੱਤਰ ਪ੍ਰੇਰਕ
ਪਿਹੋਵਾ, 18 ਜੂਨ
Advertisement
ਅਧਿਕਾਰੀਆਂ ਦੇ ਨਕਾਰਾਤਮਕ ਰਵੱਈਏ ਖ਼ਿਲਾਫ਼ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਧਰਨਾ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ। ਸਬ-ਯੂਨਿਟ ਹੈੱਡ ਬਲਿੰਦਰ ਸਿੰਘ ਅਤੇ ਬਲਬੀਰ ਰੰਗਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ 33 ਕੇਵੀ ਬਖਲੀ ਦੇ ਨਵੇਂ ਪਾਵਰ ਹਾਊਸ ਵਿੱਚ ਨਵਾਂ ਸਟਾਫ ਤਾਇਨਾਤ ਕਰਨ ਲਈ ਲਿਖਿਆ ਗਿਆ ਸੀ। ਇਸ ਦੇ ਨਾਲ ਹੀ 11 ਕੇਵੀ ਕੈਥਲ ਰੋਡ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਲਿਖਤੀ ਮੰਗ ਵੀ ਦਿੱਤੀ ਗਈ ਸੀ ਪਰ ਅਧਿਕਾਰੀਆਂ ਨੇ ਨਾ ਤਾਂ ਸਬ-ਯੂਨਿਟ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਨਾ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ। ਅਧਿਕਾਰੀਆਂ ਦੇ ਮਨਮਾਨੀ ਰਵੱਈਏ ਵਿਰੁੱਧ ਕਰਮਚਾਰੀਆਂ ਨੇ ਆਪ੍ਰੇਸ਼ਨ ਸਬ ਡਿਵੀਜ਼ਨ ਦੇ ਅਹਾਤੇ ਵਿੱਚ ਦੋ ਘੰਟੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੰਮ ਬੰਦ ਰੱਖਿਆ ਗਿਆ।
Advertisement
×