ਕਾਂਗਰਸ ਦੀ ਮਜ਼ਬੂਤੀ ਲਈ ਨਵੇਂ ਅਹੁੇਦਦਾਰਾਂ ਦੀ ਚੋਣ
ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਨੇ ਨਿਯੁਕਤੀ ਪੱਤਰ ਵੰਡੇ; ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ
ਜ਼ਿਲ੍ਹੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਕਾਂਗਰਸ ਨੇ ਨਵੇਂ ਆਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਵਾ ਸਿੰਘ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਹਰ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ। ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਇਸ ਰੀੜ੍ਹ ਦੀ ਹੱਡੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਹੋਣ ਜਾਂ ਜਨਤਕ ਮੁੱਦੇ, ਇਹ ਵਰਕਰ ਹਨ ਜੋ ਪਾਰਟੀ ਦਾ ਸੁਨੇਹਾ ਜਨਤਾ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਨੇ ਸਾਰੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਜਨਤਕ ਮੁੱਦਿਆਂ ਨੂੰ ਤਰਜੀਹ ਦੇਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ, ਪਿਹੋਵਾ ਦੇ ਵਿਧਾਇਕ ਮਨਦੀਪ ਚੱਠਾ, ਸ਼ਾਹਬਾਦ ਦੇ ਵਿਧਾਇਕ ਰਾਮ ਕਰਨ ਕਾਲਾ ਨੇ ਵੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਪਣੇ ਵਰਕਰਾਂ ਦੀ ਤਰੱਕੀ ਕੀਤੀ ਹੈ ਤੇ ਨਵੇਂ ਆਹੁਦੇਦਾਰ ਜਨਤਕ ਸੇਵਾ ਤੇ ਪਾਰਟੀ ਦੇ ਹਿੱਤਾਂ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਜ਼ਿਲ੍ਹਾ ਕਾਂਗਰਸ ਨੇ ਜਤਿੰਦਰ ਕੁਮਾਰ, ਸਾਹਿਬ ਸਿੰਘ, ਗੁਰਦੇਵ ਸਿੰਘ, ਵਿਵੇਕ ਭਾਰਦਵਾਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਪਵਨ ਚੌਧਰੀ ਨੂੰ ਜਨਰਲ ਸਕੱਤਰ ਸੰਜੀਵ ਸੈਣੀ ਨੂੰ ਖਜ਼ਾਨਚੀ, ਹਰੀਸ਼ ਕਵਾਤਰਾ ਨੂੰ ਜਨਰਲ ਸਕੱਤਰ, ਮੋਹਿਤ ਰਾਣਾ, ਅਮਨ ਕੰਬੋਜ, ਓਮ ਪਾਲ ਕਸ਼ਯਪ, ਸੂਬੇ ਚੰਦ ਕਟਰੀਆ, ਰਣਬੀਰ ਸਿੰਘ, ਟੇਕ ਚੰਦ ਬਾਰਨਾ, ਭਗਵਾਨ ਸਿੰਘ, ਰਾਜਿੰਦਰ ਸਰਪੰਚ, ਸਕੱਤਰ ਦੇ ਤੌਰ ’ਤੇ ਪਰਵੀਨ ਕੌਸ਼ਲ, ਭਗਵਾਨ ਸਿੰਘ, ਸਤਬੀਰ ਸਿੰਘ, ਪ੍ਰਿਥੀ ਸਿੰਘ, ਅਸ਼ਵਨੀ ਸ਼ਰਮਾ, ਓਮ ਪ੍ਰਕਾਸ਼ ਸਿਰੋਹਾ, ਅਸ਼ੋਕ ਸ਼ਰਮਾ, ਨਸੀਬ ਸਿੰਘ, ਗੁਰਜੀਤ ਸੈਣੀ, ਸੁਭਾਸ਼ ਚੌਹਾਨ, ਰਣਧੀਰ ਸਿੰਘ, ਹਰਪ੍ਰੀਤ ਸਿੰਘ, ਦੀਪਕ ਸਿੰਗਲਾ, ਚੰਦਰਭਾਨ ਬਾਲਮੀਕੀ, ਦਰਸ਼ਨ ਬਾਂਗੜ ਅਤੇ ਵਿਸ਼ਾਲ ਮੋਦਗਿੱਲ ਨੂੰ ਨਿਯੁਕਤੀ ਪੱਤਰ ਦੇ ਕੇ ਜ਼ਿੰਮੇਵਾਰੀ ਸੌਂਪੀ ਗਈ।

