DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਨਸ਼ਨਾਂ ਰੁਕਣ ਕਾਰਨ ਬਜ਼ੁਰਗ ਪ੍ਰੇਸ਼ਾਨ

ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ ਵਿੱਚ ਤਰੁੱਟੀਆਂ ਦੂਰ ਕਰਨ ਮਗਰੋਂ ਪੈਨਸ਼ਨਾਂ ਜਾਰੀ ਕਰਨ ਦਾ ਭਰੋਸਾ

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਫਰੀਦਾਬਾਦ ਵਿੱਚ ਪੈਨਸ਼ਨਾਂ ਨਾਲ ਸਬੰਧਤ ਖਾਤਿਆਂ ਵਿੱਚ ਤਰੁੱਟੀਆਂ ਕਾਰਨ ਕਈ ਬਜ਼ੁਰਗਾਂ ਦੀਆਂ ਪੈਨਸ਼ਨਾਂ ਰੁਕ ਗਈਆਂ ਹਨ ਅਤੇ ਹੁਣ ਉਹ ਆਪਣੇ ਦਸਤਾਵੇਜ਼ ਠੀਕ ਕਰਾਉਣ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਜ਼ਿਲ੍ਹੇ ਵਿੱਚ ਲਗਭਗ 1,88,698 ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਅਧੀਨ ਪੈਨਸ਼ਨ ਮਿਲਦੀ ਹੈ ਜਿਸ ਵਿੱਚ ਬਜ਼ੁਰਗਾਂ, ਵਿਧਵਾਵਾਂ, ਕੈਂਸਰ ਮਰੀਜ਼ਾਂ, ਬੇਸਹਾਰਾ ਅਤੇ ਲਾਡਲੀ ਲਈ ਸਮਾਜਿਕ ਸੁਰੱਖਿਆ ਭੱਤਾ ਸ਼ਾਮਲ ਹੈ। ਪੈਨਸ਼ਨ ਦੀ ਰਕਮ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਂਦੀ ਹੈ। ਧੋਖਾਧੜੀ ਵਾਲੀਆਂ ਪੈਨਸ਼ਨਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਸਮਾਜਿਕ ਨਿਆਂ ਅਤੇ ਅਧਿਕਾਰਤਾ ਡਾਇਰੈਕਟੋਰੇਟ ਪੈਨਸ਼ਨ ਧਾਰਕਾਂ ਦੀ ਆਮਦਨ ਅਤੇ ਜਨਮ ਮਿਤੀ ਦੀ ਉਨ੍ਹਾਂ ਦੇ ਪਰਿਵਾਰਕ ਪਛਾਣ ਪੱਤਰਾਂ ਨਾਲ ਪੁਸ਼ਟੀ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਦੀ ਜਨਮ ਮਿਤੀ ਉਨ੍ਹਾਂ ਦੇ ਪੈਨਸ਼ਨ ਦਸਤਾਵੇਜ਼ਾਂ, ਆਧਾਰ ਕਾਰਡਾਂ ਅਤੇ ਪਰਿਵਾਰਕ ਪਛਾਣ ਪੱਤਰਾਂ ’ਤੇ ਦਰਜ ਮਿਤੀਆਂ ਤੋਂ ਵੱਖਰੀ ਹੈ, ਉਨ੍ਹਾਂ ਦੀਆਂ ਪੈਨਸ਼ਨਾਂ ਰੋਕ ਦਿੱਤੀਆਂ ਗਈਆਂ ਹਨ। ਡਾਇਰੈਕਟੋਰੇਟ ਵੱਲੋਂ ਭੇਜੀ ਗਈ ਸੂਚੀ ਵਿੱਚ ਕੁਝ ਪੈਨਸ਼ਨਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ ਦੋ, ਤਿੰਨ ਅਤੇ ਪੰਜ ਸਾਲ ਦਿਖਾਈ ਗਈ ਹੈ। ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਮਮਤਾ ਸ਼ਰਮਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੇ ਇੱਕ ਸੂਚੀ ਭੇਜ ਕੇ ਲੋਕਾਂ ਦੀਆਂ ਪੈਨਸ਼ਨਾਂ ਰੋਕ ਕਰ ਦਿੱਤੀਆਂ ਹਨ। ਸਾਰਿਆਂ ਨੂੰ ਬੁਲਾ ਕੇ ਆਪਣੇ ਦਸਤਾਵੇਜ਼ ਲਿਆਉਣ ਲਈ ਕਿਹਾ ਜਾ ਰਿਹਾ ਹੈ। ਦਸਤਾਵੇਜ਼ਾਂ ਵਿੱਚ ਗਲਤੀਆਂ ਦਰੁਸਤ ਹੋਣ ਤੋਂ ਬਾਅਦ ਪੈਨਸ਼ਨਾਂ ਬਹਾਲ ਕਰ ਦਿੱਤੀਆਂ ਜਾਣਗੀਆਂ।

Advertisement
Advertisement
×