ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ
ਆਰੀਆ ਕੰਨਿਆ ਕਾਲਜ ਦੇ ਐਂਟੀ ਤੰਬਾਕੂ ਅਤੇ ਐਂਟੀ ਡਰੱਗਜ਼ ਸੈੱਲ ਵੱਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਵਿਦਿਆਰਥਣਾਂ ਨੇ ਪੋਸਟਰਾਂ ਰਾਹੀਂ ਨੌਜਵਾਨਾਂ ਨੂੰ...
Advertisement
ਆਰੀਆ ਕੰਨਿਆ ਕਾਲਜ ਦੇ ਐਂਟੀ ਤੰਬਾਕੂ ਅਤੇ ਐਂਟੀ ਡਰੱਗਜ਼ ਸੈੱਲ ਵੱਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਵਿਦਿਆਰਥਣਾਂ ਨੇ ਪੋਸਟਰਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ, ਡਾ. ਅੰਜੂ ਤੇ ਵੀਨਾ ਨੇ ਪ੍ਰਦਰਸ਼ਨੀ ਵਿਚ ਪ੍ਰਦਸ਼ਿਤ ਪੋਸਟਰਾਂ ਤੇ ਨਾਅਰਿਆਂ ਨੂੰ ਬਾਰੀਕੀ ਨਾਲ ਜਾਂਚਿਆ ਤੇ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਨਸ਼ਾ ਮੌਜੂਦਾ ਨੌਜਵਾਨ ਪੀੜ੍ਹੀ ਸਾਹਮਣੇ ਗੰਭੀਰ ਸਮੱਸਿਆ ਹੈ। ਪ੍ਰੋ. ਸਿਮਰਨਜੀਤ ਕੌਰ ਨੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।
Advertisement
Advertisement
