DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਹਾਵੀਰ ਜੈਨ ਸਕੂਲ ’ਚ ਦਸਹਿਰਾ ਮਨਾਇਆ

ਪ੍ਰਿੰਸੀਪਲ ਵੱਲੋਂ ਵਿਦਿਆਰਥੀਅਾਂ ਨੂੰ ਦੁਰਗਾ ਅਸ਼ਟਮੀ ਤੇ ਦਸਹਿਰੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆ

  • fb
  • twitter
  • whatsapp
  • whatsapp
featured-img featured-img
ਸਕੂਲ ਵਿੱਚ ਦੁਸਹਿਰਾ ਮਨਾਉਂਦੇ ਹੋਏ ਪ੍ਰਬੰਧਕ ਅਤੇ ਵਿਦਿਆਰਥੀ। -ਫੋਟੋ: ਸਤਨਾਮ ਸਿੰਘ
Advertisement

ਇਥੇ ਸ੍ਰੀ ਮਹਾਵੀਰ ਜੈਨ ਪਬਲਿਕ ਸਕੂਲ ਵਿੱਚ ਦਸਹਿਰਾ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਾਂ ਦੁਰਗਾ ਦੀ ਉਸਤਤੀ ਨਾਲ ਹੋਈ। ਸੰਗੀਤ ਦੀ ਅਧਿਆਪਕਾ ਸੁਨੀਤਾ ਸੈਨ ਦੀ ਅਗਵਾਈ ਹੇਠ 6ਵੀਂ ਤੇ 7ਵੀਂ ਕਲਾਸ ਦੇ ਵਿਦਿਆਰਥੀਆਂ ਨੇ ਦੁਰਗਾ ਪੂਜਾ ਕੀਤੀ ਅਤੇ ਭਜਨ ‘ਸ੍ਰੀ ਰਾਮ ਕੀ ਗਲੀ ਮੇਂ ਤੁਮ ਆਨਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਨ੍ਰਿਤ ਅਧਿਆਪਕ ਬਲਰਾਮ ਦੀ ਅਗਵਾਈ ਵਿੱਚ ਤੀਜੀ ਕਲਾਸ ਦੇ ਵਿਦਿਆਰਥੀਆਂ ਨੇ ਪਲ ਪਲ ਹੈ ਭਾਰੀ ਗੀਤ ਤੇ ਮਨਮੋਹਕ ਨਾਚ ਕਰ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਮਹਿਸ਼ਾਸ਼ੁਰ ਮਾਰਦੀਨੀ ਵਿਸ਼ੇ ਤੇ ਪ੍ਰਭਾਵਸ਼ਾਲੀ ਨਾਚ ਕੀਤਾ। ਉਨ੍ਹਾਂ ਨੇ ਆਪਣੀ ਕਲਾ ਤੇ ਪ੍ਰਗਟਾਵੇ ਰਾਹੀਂ ਵਿਦਿਆਰਥੀਆਂ ਨੇ ਦੇਵੀ ਦੁਰਗਾ ਸ਼ਕਤੀ ਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਦੇ ਆਮ ਗਿਆਨ ਨੂੰ ਵਧਾਉਣ ਲਈ ਦਿਲਚਸਪ ਕੁਇੱਜ ਵੀ ਕੀਤੇ ਗਏ। ਅਧਿਆਪਕ ਇੰਦਰਜੀਤ ਨੇ ਵਿਦਿਆਰਥੀਆਂ ਨੂੰ ਦੁਸਿਹਰੇ ਦੀ ਮਹੱਤਤਾ ਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਦੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ।

ਸਕੂਲ ਦੀ ਪ੍ਰਿੰਸੀਪਲ ਪੂਜਾ ਸ਼ਰਮਾ ਨੇ ਸਾਰਿਆਂ ਨੂੰ ਦੁਰਗਾ ਅਸ਼ਟਮੀ ਤੇ ਦਸਹਿਰੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੇਹੇ ਸਭਿਅਚਾਰਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਧਾਰਮਿਕ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹਨ ਤੇ ਉਨ੍ਹਾਂ ਨੂੰ ਸੱਚਾਈ, ਹਿੰਮਤ ਤੇ ਚੰਗਿਆਈ ਦੇ ਰਾਹ ’ਤੇ ਚਲੱਣ ਲਈ ਪ੍ਰੇਰਿਤ ਕਰਦੇ ਹਨ।

Advertisement

Advertisement
Advertisement
×