DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਸ਼ਯੰਤ ਜੌਹਰ ਵੱਲੋਂ ਮਾਊਂਟ ਐਵਰੈਸਟ ਫਤਹਿ

11 ਦਿਨਾਂ ਵਿੱਚ 153 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਦੇ ਨੌਜਵਾਨ ਦੁਸ਼ਯੰਤ ਜੌਹਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਪੇ।
Advertisement

ਯਮੁਨਾਨਗਰ ਦੇ ਨੌਜਵਾਨ ਦੁਸ਼ਯੰਤ ਜੌਹਰ (27) ਨੇ ਮਾਊਂਟ ਐਵਰੈਸਟ ਫਤਹਿ ਕੀਤੀ ਹੈ। ਉਸ ਨੇ ਬਿਨਾਂ ਕਿਸੇ ਗਾਈਡ ਜਾਂ ਸਹਾਇਤਾ ਦੇ ਇਹ ਕਾਮਯਾਬੀ ਹਾਸਲ ਕੀਤੀ। ਯਮੁਨਾਨਗਰ ਪੁਲੀਸ ਸਪੈਸ਼ਲ ਸੈੱਲ ਦੇ ਇੰਚਾਰਜ ਜਗਦੀਸ਼ ਬਿਸ਼ਨੋਈ ਦੇ ਪੁੱਤਰ ਦੁਸ਼ਯੰਤ ਜੌਹਰ ਨੇ 5364 ਮੀਟਰ ਉਚਾਈ 11 ਦਿਨਾਂ ਵਿੱਚ ਤੈਅ ਕੀਤੀ।

ਇਸ ਦੌਰਾਨ ਉਸ ਨੇ 153 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ’ਤੇ ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਨੇ ਨੌਜਵਾਨ ਦੀ ਸ਼ਲਾਘਾ ਕੀਤੀ। ਯਮੁਨਾਨਗਰ ਵਿੱਚ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਦੁਸ਼ਯੰਤ ਜੌਹਰ ਨੇ ਖੁਲਾਸਾ ਕੀਤਾ ਕਿ ਉਸ ਨੇ ਪਹਿਲਾਂ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ਸਣੇ ਕਈ ਮੈਰਾਥਨ ਜਿੱਤੀਆਂ ਹਨ। ਪਿਛਲੇ ਸਾਲ 90 ਕਿਲੋਮੀਟਰ ਦਾ ਨੇਪਾਲ ਟਰੈਕ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ, ਉਦੋਂ ਹੀ ਉਸ ਨੇ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਫੈਸਲਾ ਕੀਤਾ ਸੀ, ਜਿਸ ਨੂੰ ਉਸ ਨੇ ਸਫ਼ਲਤਾਪੂਰਵਕ ਪੂਰਾ ਕੀਤਾ। ਜੌਹਰ ਨੇ ਦੱਸਿਆ ਕਿ ਉਹ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਯੂ ਪੀ ਐੱਸ ਸੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਹੈ। ਹੋਣਹਾਰ ਬੇਟੇ ਦੁਸ਼ਯੰਤ ਦੇ ਪਿਤਾ, ਸਪੈਸ਼ਲ ਸੈੱਲ ਇੰਚਾਰਜ ਜਗਦੀਸ਼ ਬਿਸ਼ਨੋਈ ਅਤੇ ਮਾਂ ਰਾਮਕਲੀ ਨੇ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ। ਦੁਸ਼ਯੰਤ ਨੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ ਸਗੋਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਹੈ।

Advertisement

Advertisement
Advertisement
×