ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Drone: ਰਿਹਾਇਸ਼ੀ ਇਲਾਕੇ ਵਿਚ ਡਰੋਨ ਡਿੱਗਣ ਨਾਲ ਦਹਿਸ਼ਤ

ਇੱਥੋਂ ਦੇ ਏਅਰ ਫੋਰਸ ਸਟੇਸ਼ਨ ਨਾਲ ਲਗਦੇ ਰਿਹਾਇਸ਼ੀ ਇਲਾਕੇ ਧੂਲਕੋਟ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸਵੇਰੇ ਇੱਕ ਡਰੋਨ ਅਚਾਨਕ ਇਸ ਇਲਾਕੇ ਵਿਚ ਆ ਡਿੱਗਾ। ਇਸ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੀ ਇੱਕ ਔਰਤ ਵਾਲ ਵਾਲ ਬਚ ਗਈ।...
ਸੰਕੇਤਕ ਤਸਵੀਰ
Advertisement

ਇੱਥੋਂ ਦੇ ਏਅਰ ਫੋਰਸ ਸਟੇਸ਼ਨ ਨਾਲ ਲਗਦੇ ਰਿਹਾਇਸ਼ੀ ਇਲਾਕੇ ਧੂਲਕੋਟ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸਵੇਰੇ ਇੱਕ ਡਰੋਨ ਅਚਾਨਕ ਇਸ ਇਲਾਕੇ ਵਿਚ ਆ ਡਿੱਗਾ। ਇਸ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੀ ਇੱਕ ਔਰਤ ਵਾਲ ਵਾਲ ਬਚ ਗਈ। ਸੂਰਿਆ ਕਾਂਤ ਨਾਂ ਦੇ ਚਸ਼ਮਦੀਦ ਨੇ ਦੱਸਿਆ ਕਿ ਹਵਾ ਵਿੱਚ ਉੱਡ ਰਿਹਾ ਡਰੋਨ ਅਚਾਨਕ ਡਿੱਗ ਪਿਆ।

ਡਰੋਨ ਡਿੱਗਣ ਦੀ ਸੂਚਨਾ ਮਿਲਦੇ ਹੀ ਬਲਦੇਵ ਨਗਰ ਥਾਣੇ ਤੋਂ ਪੁਲੀਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਥੋੜ੍ਹੀ ਦੇਰ ਵਿੱਚ ਮਿਲਟਰੀ ਪੁਲੀਸ ਤੇ ਹਵਾਈ ਸੈਨਾ ਦੇ ਜਵਾਨ ਵੀ ਪਹੁੰਚ ਗਏ ਅਤੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ। ਬਲਦੇਵ ਨਗਰ ਥਾਣਾ ਇੰਚਾਰਜ ਸਬ-ਇੰਸਪੈਕਟਰ ਨੇ ਦੱਸਿਆ ਕਿ ਜੱਗੀ ਸਿਟੀ ਸੈਂਟਰ ਨੇੜੇ ਫੌਜ ਦੀ ਇੱਕ ਯੂਨਿਟ ਵੱਲੋਂ ਡਰੋਨ ਉਡਾਉਣ ਦਾ ਅਭਿਆਸ ਕੀਤਾ ਜਾ ਰਿਹਾ ਸੀ। ਕੋਈ ਤਕਨੀਕੀ ਨੁਕਸ ਪੈ ਜਾਣ ਕਰਕੇ ਡਰੋਨ ਧੂਲਕੋਟ ਵਿੱਚ ਏਅਰ ਫੋਰਸ ਸਟੇਸ਼ਨ ਦੀ ਕੰਧ ਦੇ ਨੇੜੇ ਡਿੱਗ ਪਿਆ। ਇਹ ਡਰੋਨ ਪੂਰੀ ਤਰ੍ਹਾਂ ਸੜ ਚੁੱਕਾ ਸੀ। ਸਥਾਨਕ ਲੋਕਾਂ ਨੇ ਫੌਜੀ ਅਭਿਆਸਾਂ ਦੌਰਾਨ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

Advertisement

Advertisement