DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ੇਰਾਂਵਾਲੀ ਨਹਿਰ ਟੁੱਟਣ ਕਾਰਨ ਦਰਜਨਾਂ ਏਕੜ ਫ਼ਸਲ ਡੁੱਬੀ; ਕਿਸਾਨਾਂ ਦਾ ਭਾਰੀ ਨੁਕਸਾਨ

ਦੜਬਾ ਕਲਾਂ ਨੇੜੇ ਪਿਆ 50 ਫੁੱਟ ਦਾ ਪਾੜ, ਪੱਕੀ ਕਣਕ ਤੇ ਸਰੋਂ ਦੀ ਫ਼ਸਲ ਪਾਣੀ ਵਿੱਚ ਡੁੱਬੀ; ਮੁਆਵਜ਼ੇ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸ਼ੇਰਾਂਵਾਲੀ ਨਹਿਰ ਵਿੱਚ ਪਿਆ ਹੋਇਆ ਪਾੜ। ਫੋਟੋ: ਸਮਾਲਸਰ
Advertisement

ਨਾਥੂਸਰੀ ਚੌਪਟਾ ਖੇਤਰ ਵਿੱਚੋਂ ਲੰਘਣ ਵਾਲੀ ਸ਼ੇਰਾਂਵਾਲੀ ਨਹਿਰ ਵਿੱਚ ਅੱਜ ਤੜਕਸਾਰ 4 ਵਜੇ ਦੇ ਕਰੀਬ ਦੜਬਾ ਕਲਾਂ ਪਿੰਡ ਨੇੜੇ 50 ਫੁੱਟ ਦੇ ਕਰੀਬ ਪਾੜ ਪੈ ਗਿਆ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ। ਨਹਿਰ ਦਾ ਪਾਣੀ ਤੇਜ਼ੀ ਨਾਲ ਖੇਤਾਂ ਵਿੱਚ ਦਾਖ਼ਲ ਹੋਣ ਕਾਰਨ ਕਰੀਬ 60 ਏਕੜ ਵਿੱਚ ਖੜ੍ਹੀ ਪੱਕੀ-ਪਕਾਈ ਕਣਕ ਅਤੇ ਵਢਾਈ ਅਧੀਨ ਸਰੋਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨੇ ਨਹਿਰਾਣਾ ਹੈੱਡ ਤੋਂ ਪਾਣੀ ਦੀ ਸਪਲਾਈ ਬੰਦ ਕਰਵਾਈ ਅਤੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਸ ਨਹਿਰ ਰਾਹੀਂ ਦਰਜਨ ਦੇ ਕਰੀਬ ਪਿੰਡਾਂ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ, ਜੋ ਹੁਣ ਪਾੜ ਪੈਣ ਕਾਰਨ ਪ੍ਰਭਾਵਿਤ ਹੋ ਗਈ ਹੈ।

ਖੇਤਾਂ ਵਿੱਚ ਪਾਣੀ ਭਰਨ ਕਾਰਨ ਪਰੇਸ਼ਾਨ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਕਟਾਈ ਲਈ ਬਿਲਕੁਲ ਤਿਆਰ ਸੀ ਅਤੇ ਸਰੋਂ ਦੀ ਵਢਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਸੀ, ਪਰ ਇਸ ਅਚਾਨਕ ਆਈ ਮੁਸੀਬਤ ਨੇ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਅਨੁਸਾਰ ਫ਼ਸਲਾਂ ਦੇ ਡੁੱਬਣ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਫ਼ਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਟੀਮਾਂ ਅਤੇ ਸਥਾਨਕ ਲੋਕ ਪਾੜ ਨੂੰ ਪੂਰਨ ਦੇ ਯਤਨਾਂ ਵਿੱਚ ਜੁਟੇ ਹੋਏ ਸਨ।

Advertisement

Advertisement

Advertisement
×