DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Domestic Dispute: ਪਤਨੀ ਨਾਲ ਝਗੜੇ ਮਗਰੋਂ ਖ਼ੁਦਕੁਸ਼ੀ

ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ 26 ਸਾਲਾ ਵਿਅਕਤੀ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਦੇ ਘਰ ਦੇ ਬਾਹਰ ਖ਼ੁਦ ਨੂੰ ਅੱਗ ਲਾ ਲਈ। ਪੁਲੀਸ ਅਨੁਸਾਰ ਜਹਾਂਗੀਰਪੁਰੀ ਪੁਲੀਸ ਸਟੇਸ਼ਨ ਖੇਤਰ ਵਿੱਚ ਸੋਮਵਾਰ ਨੂੰ ਜਹਾਂਗੀਰਪੁਰੀ ਵਿੱਚ ਅੱਗ ਲੱਗਣ ਦੀ ਘਟਨਾ...

  • fb
  • twitter
  • whatsapp
  • whatsapp
Advertisement

ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ 26 ਸਾਲਾ ਵਿਅਕਤੀ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਦੇ ਘਰ ਦੇ ਬਾਹਰ ਖ਼ੁਦ ਨੂੰ ਅੱਗ ਲਾ ਲਈ। ਪੁਲੀਸ ਅਨੁਸਾਰ ਜਹਾਂਗੀਰਪੁਰੀ ਪੁਲੀਸ ਸਟੇਸ਼ਨ ਖੇਤਰ ਵਿੱਚ ਸੋਮਵਾਰ ਨੂੰ ਜਹਾਂਗੀਰਪੁਰੀ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਪੀ ਸੀ ਆਰ ਕਾਲ ਪ੍ਰਾਪਤ ਹੋਈ। ਪੁਲੀਸ ਕਰਮਚਾਰੀ ਘਟਨਾ ਸਥਾਨ ’ਤੇ ਪਹੁੰਚੇ। ਉੱਥੇ ਦੀਪਾਂਸ਼ ਚੌਧਰੀ ਬੁਰੀ ਤਰ੍ਹਾਂ ਝੁਲਸਿਆ ਪਿਆ ਸੀ। ਉਸ ਨੂੰ ਤੁਰੰਤ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਦੀਪਾਂਸ਼ ਅਤੇ ਉਸ ਦੀ ਪਤਨੀ ਵਿੱਚ ਝਗੜਾ ਹੋ ਗਿਆ ਸੀ। ਪਹਿਲਾਂ ਔਰਤਾਂ ਵਿਰੁੱਧ ਅਪਰਾਧ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

Advertisement
Advertisement
×