DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਿਸ਼ੇਸ਼ Lok Adalat ਵਿੱਚ ਸੌ ਕੇਸਾਂ ਦਾ ਨਿਬੇੜਾ

ਫਤਿਹਾਬਾਦ, ਰਤੀਆ ਅਤੇ ਟੋਹਾਣਾ ਦੀਆਂ ਅਦਾਲਤਾਂ ਵਿੱਚ 288 ਮਾਮਲਿਆਂ ’ਤੇ ਸੁਣਵਾਈ

  • fb
  • twitter
  • whatsapp
  • whatsapp
featured-img featured-img
ਨਿਆਂਇਕ ਅਧਿਕਾਰੀ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ।
Advertisement
ਜ਼ਿਲ੍ਹਾ ਫਤਿਹਾਬਾਦ ਵਿੱਚ ਚੈੱਕ ਬਾਊਂਸ ਨਾਲ ਸਬੰਧਤ ਮਾਮਲਿਆਂ ਦੇ ਨਿਬੇੜੇ ਲਈ ਵਿਸ਼ੇਸ਼ ਲੋਕ ਅਦਾਲਤ ਲਾਈ ਗਈ। ਇਹ ਵਿਸ਼ੇਸ਼ ਲੋਕ ਅਦਾਲਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੀਪਕ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਅਨੁਸਾਰ ਲਗਾਈ ਗਈ। ਇਸ ਲੋਕ ਅਦਾਲਤ ਦਾ ਮਕਸਦ ਚੈੱਕ ਬਾਊਂਸ ਦੇ ਪੈਂਡਿੰਗ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਤੁਰੰਤ, ਸਸਤਾ ਅਤੇ ਸੁਖਾਵਾਂ ਨਿਬੇੜਾ ਕਰਵਾਉਣਾ ਸੀ ਤਾਂ ਜੋ ਅਦਾਲਤਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਦਾ ਅੰਤ ਹੋ ਸਕੇ ਅਤੇ ਧਿਰਾਂ ਨੂੰ ਰਾਹਤ ਮਿਲ ਸਕੇ। ਵਿਸ਼ੇਸ਼ ਲੋਕ ਅਦਾਲਤ ਉਪ ਮੰਡਲ ਪੱਧਰ ’ਤੇ ਰਤੀਆ ਅਤੇ ਟੋਹਾਣਾ ਦੇ ਨਿਆਂਇਕ ਕੰਪਲੈਕਸਾਂ ਵਿੱਚ ਵੀ ਲਾਈ ਗਈ। ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੀ ਸਕੱਤਰ ਅਤੇ ਮੁੱਖ ਜੁਡੀਸ਼ਲ ਅਧਿਕਾਰੀ (ਸੀ ਜੇ ਐੱਮ) ਡਾ. ਸੁਯਸ਼ਾ ਜਾਵਾ ਨੇ ਦੱਸਿਆ ਕਿ ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਮੁੱਖ ਤੌਰ ’ਤੇ ਚੈੱਕ ਬਾਊਂਸ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਜ਼ਿਲ੍ਹੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਪੈਂਡਿੰਗ ਕੁੱਲ 288 ਮਾਮਲੇ ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਸੁਣਵਾਈ ਲਈ ਰੱਖੇ ਗਏ ਸਨ ਅਤੇ ਇਨ੍ਹਾਂ ਵਿੱਚੋਂ 100 ਮਾਮਲਿਆਂ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ’ਤੇ ਹੀ ਨਿਬੇੜਾ ਕਰ ਦਿੱਤਾ ਗਿਆ।

Advertisement
Advertisement
×