DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਵਿਨ ਸਿਟੀ ’ਚ 2.23 ਕਰੋੜ ਦੇ ਵਿਕਾਸ ਕਾਰਜ ਸ਼ੁਰੂ

ਵਿਧਾਇਕ ਅਰੋਡ਼ਾ, ਮੇਅਰ ਸੁਮਨ ਤੇ ਸਾਬਕਾ ਮੰਤਰੀ ਕੰਵਰਪਾਲ ਨੇ ਨੀਂਹ ਪੱਥਰ ਰੱਖੇ

  • fb
  • twitter
  • whatsapp
  • whatsapp
featured-img featured-img
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਤੇ ਮੇਅਰ ਸੁਮਨ ਬਾਹਮਣੀ।
Advertisement

ਨਗਰ ਨਿਗਮ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮੇਅਰ ਸੁਮਨ ਬਾਹਮਣੀ, ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਨੇ ਟਵਿਨ ਸਿਟੀ ਦੇ ਵੱਖ-ਵੱਖ ਵਾਰਡਾਂ ਵਿੱਚ 2 ਕਰੋੜ 23 ਲੱਖ 33 ਹਜ਼ਾਰ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਹੋਵੇਗਾ, ਉੱਥੇ ਹੀ ਨਾਗਰਿਕਾਂ ਨੂੰ ਬਿਹਤਰ ਆਵਾਜਾਈ, ਪਾਣੀ ਦੀ ਨਿਕਾਸੀ ਅਤੇ ਹਰਾ-ਭਰਾ ਵਾਤਾਵਰਨ ਮਿਲੇਗਾ।

ਸਮਾਗਮ ਦੀ ਸ਼ੁਰੂਆਤ ਮੇਅਰ ਸੁਮਨ ਬਾਹਮਣੀ ਨੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਅਤੇ ਕੌਂਸਲਰ ਰੁਚੀ ਸ਼ਰਮਾ ਨਾਲ ਮਿਲ ਕੇ ਵਾਰਡ 22 ਤੋਂ ਕੀਤੀ। ਇਸ ਮਗਰੋਂ ਮੇਅਰ ਅਤੇ ਵਿਧਾਇਕ ਨੇ ਕੌਂਸਲਰ ਵਿਭੋਰ ਪਾਹੂਜਾ ਦੀ ਮੌਜੂਦਗੀ ਵਿੱਚ ਵਾਰਡ 8 ਦੇ ਮਾਡਲ ਟਾਊਨ ਖੇਤਰ ਵਿੱਚ 89.18 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਕੰਮਾਂ ਵਿੱਚ ਸੜਕ ਚੌੜੀ ਕਰਨੀ, ਨਾਲੀਆਂ ਦਾ ਨਿਰਮਾਣ, ਨਗਰ ਸੁਧਾਰ ਬੋਰਡ ਸੜਕ ਦਾ ਨਿਰਮਾਣ ਅਤੇ ਬੱਚਿਆਂ ਲਈ ਪਾਰਕ ਤਿਆਰ ਕਰਨਾ ਸ਼ਾਮਲ ਹੈ। ਇਹ ਕੰਮ ਮੁਕੰਮਲ ਹੋਣ ਨਾਲ ਖੇਤਰ ਵਿੱਚ ਟ੍ਰੈਫਿਕ ਵਿਵਸਥਾ ਸੁਧਰੇਗੀ ਅਤੇ ਬੱਚਿਆਂ ਨੂੰ ਖੇਡਣ ਲਈ ਸੁਰੱਖਿਅਤ ਥਾਂ ਮਿਲੇਗੀ।

Advertisement

ਇਸੇ ਤਰ੍ਹਾਂ ਸੈਕਟਰ-17 ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮੇਅਰ ਸੁਮਨ ਬਾਹਮਣੀ ਨੇ ਸਾਬਕਾ ਮੰਤਰੀ ਕੰਵਰਪਾਲ ਅਤੇ ਵਾਰਡ 7 ਦੇ ਕੌਂਸਲਰ ਪ੍ਰਿਯਾਂਕ ਸ਼ਰਮਾ ਨਾਲ ਮਿਲ ਕੇ ਡਿਸਪੈਂਸਰੀ ਅਤੇ ਰੈੱਡ ਕਰਾਸ ਦਫ਼ਤਰ ਦੇ ਨੇੜੇ 16.79 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਹਰੀ ਪੱਟੀ (ਗ੍ਰੀਨ ਬੈਲਟ) ਅਤੇ ਨਵੀਨੀਕਰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਸੈਕਟਰ 17 ਵਿੱਚ ਹੀ ਮਕਾਨ ਨੰਬਰ 2365 ਦੇ ਨੇੜੇ ਪਾਰਕ ਦੇ ਸੁਧਾਰ ਅਤੇ ਵਿਕਾਸ ਲਈ 6.59 ਲੱਖ ਰੁਪਏ ਖਰਚੇ ਜਾਣਗੇ, ਜਿਸ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ।

Advertisement

ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਟਵਿਨ ਸਿਟੀ ਵਿੱਚ ਸੜਕਾਂ, ਨਾਲੀਆਂ, ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਲਾਈਨਾਂ (ਸਟੌਰਮ ਵਾਟਰ), ਪਾਰਕਾਂ ਅਤੇ ਹਰੀਆਂ ਪੱਟੀਆਂ ਦਾ ਨਿਰਮਾਣ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਨਿਗਮ ਭਵਿੱਖ ਵਿੱਚ ਵੀ ਸ਼ਹਿਰ ਨੂੰ ਮਾਡਲ ਸਿਟੀ ਬਣਾਉਣ ਲਈ ਨਵੇਂ ਪ੍ਰੋਜੈਕਟ ਮਨਜ਼ੂਰ ਕਰਦਾ ਰਹੇਗਾ। ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਇਹ ਵਿਕਾਸ ਕਾਰਜ ਸ਼ਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਦਾ ਹੀ ਇੱਕ ਹਿੱਸਾ ਹਨ। ਸਾਬਕਾ ਮੰਤਰੀ ਕੰਵਰਪਾਲ ਨੇ ਕਿਹਾ ਕਿ ਯਮੁਨਾਨਗਰ-ਜਗਾਧਰੀ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣਾ ਸਾਰੇ ਨੁਮਾਇੰਦਿਆਂ ਦੀ ਪਹਿਲ ਹੈ।

Advertisement
×