DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਰੂਕਸ਼ੇਤਰ ਵਿੱਚ ਵਿਕਾਸ ਕਾਰਜ ਠੱਪ: ਅਸ਼ੋਕ ਅਰੋੜਾ

ਪੁਰਾਣੀ ਤਹਿਸੀਲ ਵਿੱਚ ਪਾਰਕ ਬਣਾਉਣ ਦੀ ਮੰਗ; ਡੀ ਸੀ ਨੂੰ ਮੰਗ ਪੱਤਰ ਸੌਂਪਿਆ

  • fb
  • twitter
  • whatsapp
  • whatsapp
featured-img featured-img
ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ ਵਿਧਾਇਕ ਅਸ਼ੋਕ ਅਰੌੜਾ ਅਤੇ ਹੋਰ।
Advertisement

ਹਲਕਾ ਥਾਨੇਸਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪੁਰਾਣੀ ਤਹਿਸੀਲ ਵਾਲੀ ਥਾਂ ’ਤੇ ਨਗਰ ਕੌਂਸਲ ਨੂੰ ਸੁੰਦਰ ਪਾਰਕ, ਬੈਂਕ ਚੌਕ, ਵਪਾਰਕ ਕੇਂਦਰ ਜਾਂ ਪਾਰਕਿੰਗ ਬਣਾਉਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਅਰੋੜਾ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸ਼ਖ਼ਸੀਅਤਾਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿੱਚ ਨਗਰ ਕੌਂਸਲ ਦੇ ਫ਼ੈਸਲੇ ਨੂੰ ਉਲਟਾਉਣ ਤੇ ਕੁੱਤਿਆਂ ਲਈ ਰੈਣ ਬਸੇਰਾ ਆਸਰਾ ਕਿਸੇ ਹੋਰ ਜਗ੍ਹਾ ਬਣਾਉਣ ਦੀ ਮੰਗ ਕੀਤੀ ਗਈ ਹੈ।

ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਸੁੱਤੀ ਪਈ ਹੈ ਤੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਲੋਕ ਹਿੱਤ ਵਿਚ ਫੈਸਲੇ ਲੈਣੇ ਚਾਹੀਦੇ ਹਨ ਨਾ ਕਿ ਸ਼ਹਿਰ ਨੂੰ ਬਰਬਾਦ ਕਰਨ ਲਈ। ਅਰੋੜਾ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਸ਼ਹਿਰ ਦੀਆਂ ਨਾਲੀਆਂ ਦੀ ਸਫਾਈ ਨਹੀਂ ਹੋਈ ਅਤੇ ਹੋਰ ਵਿਕਾਸ ਦੇ ਕੰਮ ਠੱਪ ਪਏ ਹਨ, ਅਜਿਹੀ ਸਥਿਤੀ ਵਿੱਚ ਨਗਰ ਕੌਂਸਲ ਨੂੰ ਸਹੀ ਫੈਸਲੇ ਲੈਣੇ ਚਾਹੀਦੇ ਹਨ।

Advertisement

ਅਰੋੜਾ ਨੇ ਕਿਹਾ ਕਿ ਡੀ ਸੀ ਨੇ ਭਰੋਸਾ ਦਿੱਤਾ ਕਿ ਲੋਕ ਹਿੱਤ ਵਿਚ ਇਸ ਨੂੰ ਤਬਦੀਲ ਕਰਨ ’ਤੇ ਮੁੜ ਵਿਚਾਰ ਕੀਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਕੁੱਤਿਆਂ ਲਈ ਰੈਣ ਬਸੇਰਾ ਬਣਾਉਣ ਦਾ ਹੁਕਮ ਸੁਪਰੀਮ ਕੋਰਟ ਦਾ ਹੈ । ਪ੍ਰਸ਼ਾਸਨ ਨੂੰ ਵੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਇਸ ਜਗਾ ਦੀ ਬਜਾਏ ਕੁੱਤਿਆਂ ਲਈ ਰੈਣ ਬਸੇਰਾ ਕਿਸੇ ਹੋਰ ਥਾਂ ਬਣਾਉਣਾ ਚਾਹੀਦਾ ਹੈ।

Advertisement

ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪੁਰਾਣੀ ਤਹਿਸੀਲ ਵਾਲੀ ਜਗ੍ਹਾ ਦੇ ਢੁੱਕਵੇਂ ਵਿਕਾਸ ਲਈ ਵਿਧਾਨ ਸਭਾ ਵਿੱਚ ਮੰਗ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਥੇ ਇਕ ਬੈਂਕ ਚੌਕ, ਸੁੰਦਰ ਪਾਰਕ, ਬਾਜ਼ਾਰ ਆਦਿ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਥੇ ਨਾਲ ਹੀ ਰੇਲਵੇ ਸਟੇਸ਼ਨ ਹੈ ਜੋ ਦੇਸ਼ ਭਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸ ਮੌਕੇ ਕੌਂਸਲਰ ਮਨੂੰ ਜੈਨ, ਵਿਵੇਕ ਮਹਿਤਾ, ਵਿੱਕੀ, ਸੁਭਾਸ਼ ਪਾਲੀ, ਸੰਨੀ ਸੁਨੀਲ ਰਾਣਾ, ਰਾਜਿੰਦਰ ਸੈਣੀ ਤੇ ਵਿਵੇਕ ਭਾਰਦਵਾਜ ਆਦਿ ਮੌਜੂਦ ਸਨ।

Advertisement
×